ਮਨੋਹਰ ਵਾਟਿਕਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਮਨੋਹਰ ਵਾਟਿਕਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 16 May 2026 05:51 PM (IST)
Updated Date: Sun, 17 May 2026 04:07 AM (IST)

ਸੋਨੂੰ ਮਿਗਲਾਨੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਦੇ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ। 10ਵੀਂ ਜਮਾਤ ਦੇ ਵਿਿਦਆਰਥੀਆਂ ਨੇ 650 ਅੰਕਾਂ ਵਿਚੋਂ ਅਰਸ਼ਪ੍ਰੀਤ ਕੌਰ ਨੇ 612 ਅੰਕ, ਅੰਮ੍ਰਿਤਪਾਲ ਨੇ 609 ਅੰਕ, ਅਭੀਜੋਤ ਸਿੰਘ 603 ਅੰਕ, ਹਰਾਦਿਆਲ ਸਿੰਘ ਨੇ 602 ਅੰਕ, ਮੁਸਕਾਨਦੀਪ ਕੌਰ ਨੇ 594 ਅੰਕ, ਅਰਾਧਨਾਪ੍ਰੀਤ ਕੌਰ ਨੇ 590 ਅੰਕ, ਕੋਮਲ ਨੇ 586 ਅੰਕ ਪ੍ਰਾਪਤ ਕਰਕੇ ਸਕੂਲ ਅਤੇੇ ਮਾਪਿਆਂ ਦਾ ਰੋਸ਼ਨ ਕੀਤਾ। ਇਸ ਤੋਂ ਇਲਾਵਾ 12ਵੀ ਦੇ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ਸਾਇੰਸ ਗਰੂਪ ਵਿੱਚ ਗੁਰਸਾਹਿਬ ਸਿੰਘ ਨੇ 500 ਅੰਕਾਂ ਵਿਚੋਂ 482 ਅੰਕ, ਅਸ਼ਮੀਤ ਕੌਰ 477 ਅੰਕ, ਦਿਸ਼ਾਤ ਭਾਸ਼ਕਰ, ਖੁਸ਼ਪ੍ਰੀਤ ਕੌਰ, ਸ਼ੁਭਰੀਤ ਕੌਰ ਨੇ 466 ਅੰਕ ਅਤੇ ਜਰਮਨਜੀਤ ਸਿੰਘ ਨੇ 457 ਅੰਕ ਪ੍ਰਾਪਤ ਕੀਤੇ। ਕਾਮਰਸ ਗਰੁੱਪ ਵਿੱਚੋ ਗੋਰਿਸ਼ ਦੁੱਗਲ 476 ਅੰਕ, ਨਵਿਯਾ ਢੀਂਗਰਾ, ਜੀਆ 468 ਅੰਕ, ਸਨਮਪ੍ਰੀਤ ਸਿੰਘ 467 ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚੋ ਹਰਕੀਰਤ ਨੇ 466 ਅੰਕ, ਸਵਰੀਨ ਕੌਰ ਨੇ 453 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਵਿਤਾ ਕਪੂਰ ਅਤੇ ਡੀਨ ਨਿਸ਼ਾ ਜੈਨ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ, ਸਟਾਫ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿਚ ਹੋਰ ਅੱਗੇ ਲੈ ਕੇ ਜਾਵਾਂਗੇ, ਅਗਾਂਹ ਵਧਣ ਦੀ ਪ੍ਰੇਰਣਾ ਦੇਵਾਂਗੇ ਤਾਂ ਜੋ ਇਸੇ ਤਰ੍ਹਾਂ ਹੀ ਬੱਚੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ।