ਵਾਰਡ ਇੰਚਾਰਜ ਪਵਨ ਨੇ ਕਰਵਾਈ ਸਫਾਈ
ਵਾਰਡ ਇੰਚਾਰਜ ਪਵਨ ਨੇ ਕਰਵਾਈ ਸਫਾਈ
Publish Date: Sat, 16 May 2026 05:49 PM (IST)
Updated Date: Sun, 17 May 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਹਲਕਾ ਪੱਛਮੀ ਵਾਰਡ ਨੰਬਰ 78 ਦੇ ਇੰਚਾਰਜ ਪਵਨ ਕੁਮਾਰ ਹਮੇਸ਼ਾਂ ਜਨਤਕ ਮੁੱਦਿਆਂ ਨੂੰ ਉਜਾਗਰ ਕਰਦੇ ਰਹਿੰਦੇ ਹਨ। ਪਵਨ ਕੁਮਾਰ ਨੇ ਆਪਣੀ ਵਾਰਡ ਦਾ ਦੌਰਾ ਕਰਦੇ ਹੋਏ ਜਨਤਕ ਮੁੱਦਿਆਂ ਦਾ ਹੱਲ ਕਰਵਾਇਆ। ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਪਣੀ ਟੀਮ ਨਾਲ ਵਾਰਡ ਦਾ ਨਿਯਮਿਤ ਤੌਰ ਤੇ ਦੌਰਾ ਗੰਦਗੀ ਤੇ ਫੇਲੇ ਕੂੜੇ ਦੀ ਸਾਫ-ਸਫਾਈ ਵੀ ਕਰਵਾਈ। ਇਸ ਮੌਕੇ ਪਵਨ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾਂ ਵਾਰਡ ਵਾਸੀਆਂ ਦੀ ਸੇਵਾ ਲਈ ਉਪਲਬਧ ਹਨ ਅਤੇ ਕਿਸੇ ਵੀ ਇਲਾਕਾ ਵਾਸੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਵਾਰਡ ਵਾਸੀ ਉਨ੍ਹਾਂ ਲਈ ਪਰਿਵਾਰਕ ਮੈਂਬਰ ਹਨ ਅਤੇ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਮੁੱਖ ਤਰਜੀਹ ਹੈ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਪਿੰਟੂ ਬੇਦੀ ਅਤੇ ਅਰੁਣ ਕੁਮਾਰ ਮੌਜੂਦ ਸਨ।