ਖਾਲਸਾ ਅਕੈਡਮੀ ਨੇ ਪ੍ਰੀਖਿਆ ’ਚ ਮਾਰੀਆਂ ਮੱਲਾਂ
ਖਾਲਸਾ ਅਕੈਡਮੀ ਨੇ ਪ੍ਰੀਖਿਆ 'ਚ ਮਾਰੀਆਂ ਮੱਲਾਂ
Publish Date: Sat, 16 May 2026 05:48 PM (IST)
Updated Date: Sun, 17 May 2026 04:07 AM (IST)

ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ, ਚੌਂਕ ਮਹਿਤਾ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਸੀਬੀਐਸਈ ਬੋਰਡ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਅਕੈਡਮੀ ਦੇ ਡਾਇਰੈਕਟਰ/ ਪ੍ਰਿੰਸੀਪਲ ਡਾ.ਜਤਿੰਦਰ ਸ਼ਰਮਾ ਨੇ ਦੱਸਿਆ ਕਿ (ਕਮਰਸ ਗਰੁੱਪ) ਦੀ ਹੋਣਹਾਰ ਵਿਦਿਆਰਥਣ ਐਸ਼ਮੀਤ ਕੌਰ 96 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਅੱਵਲ ਰਹੀ। ਇਸੇ ਤਰ੍ਹਾਂ ਗੁਰਲੀਨ ਕੌਰ 95 ਫੀਸਦੀ ਅੰਕਾਂ ਨਾਲ ਦੂਸਰੇ ਸਥਾਨ ਅਤੇ ਜਸ਼ਨਪ੍ਰੀਤ ਕੌਰ 90.2 ਫੀਸਦੀ ਅੰਕਾਂ ਨਾਲ ਤੀਸਰੇ ਸਥਾਨ ਤੇ ਰਹੀ। ਮੈਡੀਕਲ, ਨਾਨ ਮੈਡੀਕਲ ਗਰੁੱਪ ਵਿੱਚੋਂ ਗੁਰਸੀਰਤ ਕੌਰ ਵਿੱਚੋਂ 93 ਫੀਸਦੀ ਅੰਕਾਂ ਨਾਲ ਅੱਵਲ ਰਹੀ। ਕਿਰਨਦੀਪ ਕੌਰ 84 ਫੀਸਦੀ ਅੰਕਾਂ ਨਾਲ ਦੂਸਰੇ ਸਥਾਨ ਤੇ ਰਾਜਦੀਪ ਕੌਰ ਅਤੇ ਹਰਮਿਲਾਪ ਸਿੰਘ 83 ਫੀਸਦੀ ਅੰਕਾਂ ਨਾਲ ਤੀਸਰੇ ਸਥਾਨ ਤੇ ਰਹੇ। ਆਰਟਸ ਗਰੁੱਪ ਵਿੱਚੋਂ ਪ੍ਰਭਦੀਪ ਕੌਰ 88 ਫੀਸਦੀ ਅੰਕਾਂ ਨਾਲ ਪਹਿਲੇ ਸਥਾਨ, ਪ੍ਰਬਲੀਨ ਕੌਰ 86 ਫੀਸਦੀ ਅੰਕਾਂ ਨਾਲ ਦੂਸਰੇ ਸਥਾਨ ਅਤੇ ਸੁਖਮਨਪ੍ਰੀਤ ਕੌਰ 80 ਫੀਸਦੀ ਅੰਕਾਂ ਨਾਲ ਤੀਸਰੇ ਸਥਾਨ ਤੇ ਰਹੀ। ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ, ਡਾਇਰੈਕਟਰ ਹਰਸ਼ਦੀਪ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਇਨਾਂ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਬੁਲੰਦੀਆਂ ਨੂੰ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।