ਨਤੀਜਾ ਸ਼ਾਨਦਾਰ, ਪ੍ਰਿੰਸੀਪਲ ਵਰੁਣ ਨੇ ਕੀਤਾ ਸਨਮਾਨਿਤ
ਨਤੀਜਾ ਸ਼ਾਨਦਾਰ, ਪ੍ਰਿੰਸੀਪਲ ਵਰੁਣ ਨੇ ਕੀਤਾ ਸਨਮਾਨਿਤ
Publish Date: Sat, 16 May 2026 05:47 PM (IST)
Updated Date: Sun, 17 May 2026 04:07 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੇ ਗਏ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਪੀਐਮ ਸ੍ਰੀ ਸਸ ਸਕੂਲ ਨਾਗ ਕਲਾਂ ਦਾ ਨਤੀਜਾ ਇਸ ਵਾਰੀ ਵੀ 100 ਫੀਸਦੀ ਰਿਹਾ ਅਤੇ ਸਕੂਲ ਦੇ ਸਾਰੇ ਵਿਿਦਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ। ਪ੍ਰਿੰਸੀਪਲ ਵਰੁਣ ਕੁਮਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਠਵੀਂ ਜਮਾਤ ਦੀ ਸ਼ਗੁਨਦੀਪ ਕੌਰ 90.6 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ। ਨਵਜੋਤ ਕੌਰ 90.3, ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ ’ਤੇ ਅਤੇ ਇਸੇ ਤਰ੍ਹਾਂ ਰਿਧਿਕਾ 89 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। 10ਵੀਂ ਜਮਾਤ ਦੀ ਜਸਦੀਪ ਕੌਰ 92 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ਤੇ, ਅਨੁਰੀਤ ਕੌਰ ਅਤੇ ਰੋਜ਼ਦੀਪ ਕੌਰ 91 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ ਤੇ ਇਸੇ ਤਰ੍ਹਾਂ ਮਨਦੀਪ 90 ਫ਼ੀਸਦੀ ਅੰਕ ਲੈ ਕੇ ਤੀਸਰੇ ਸਥਾਨ ਤੇ ਰਹੀ। 12ਵੀਂ ਜਮਾਤ ਦੇ ਆਏ ਨਤੀਜਿਆਂ ਵਿਚ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਸਮਰੋਜਦੀਪ ਕੌਰ 93.4 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ਤੇ, ਸਾਮਯਾ ਭਗਤ 92.6 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ ਤੇ ਅਤੇ ਮਾਨਸੀ 91.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਆਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਰੁਣ ਕੁਮਾਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਦਿੱਤਾ।