ਨੈਸ਼ਨਲ ਲੋਕ ਸੇਵਾ ਪਾਰਟੀ ਦੀ ਮੀਟਿੰਗ ’ਚ ਵਿਚਾਰਾਂ
ਨੈਸ਼ਨਲ ਲੋਕ ਸੇਵਾ ਪਾਰਟੀ ਦੀ ਮੀਟਿੰਗ ਹੋਈ
Publish Date: Sat, 16 May 2026 05:43 PM (IST)
Updated Date: Sun, 17 May 2026 04:07 AM (IST)
ਕੰਵਲਜੀਤ ਸਿੰਘ ਨੂੰ ਯੂਥ ਵਿੰਗ ਬਲਾਕ ਮਜੀਠਾ ਦਾ ਪ੍ਰਧਾਨ ਨਿਯੁਕਤ ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਨੈਸ਼ਨਲ ਲੋਕ ਸੇਵਾ ਪਾਰਟੀ ਦੀ ਮੀਟਿੰਗ ਪਾਸਟਰ ਨਿਰਮਲ ਦੇ ਚਰਚ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਫਾਉਂਡਰ ਅਤੇ ਨੈਸ਼ਨਲ ਜਨਰਲ ਸੈਕਟਰੀ ਜਸਪਾਲ ਮਸੀਹ, ਪੂਰਨ ਸਫਰੀ ਸੂਬਾ ਸਕੱਤਰ ਪਹੁੰਚੇ। ਮੀਟਿੰਗ ਵਿਚ ਕਵਲਜੀਤ ਸਿੰਘ ਨੂੰ ਯੂਥ ਵਿੰਗ ਬਲਾਕ ਮਜੀਠਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਸਪਾਲ ਮਸੀਹ ਤੇ ਪੂਰਨ ਸਫਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮਸੀਹੀ ਭਾਈਚਾਰੇ ਦੇ ਨਾਲ ਸਰਕਾਰਾਂ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਜੋ ਕਿ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸੇਵਾ ਪਾਰਟੀ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ 117 ਸੀਟਾਂ ਤੋਂ ਉਮੀਦਵਾਰ ਖੜੇ ਕਰੇਗੀ, ਤਾਂ ਜੋ ਉਮੀਦਵਾਰ ਜਿੱਤ ਹਾਸਲ ਕਰਕੇ ਮਸੀਹੀ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਣ। ਇਸ ਮੌਕੇ ਬਿਸ਼ਪ ਲਿਆਸ ਖੋਖਰ, ਪਾਸਟਰ ਬਗੀਚਾ, ਪਾਸਟਰ ਅੰਗਰੇਜ਼, ਪਾਸਟਰ ਦਾਨੀਏਲ ਨਵਾਬ, ਪਾਸਟਰ ਰਾਜ, ਸਾਬਕਾ ਬਲਾਕ ਸੰਮਤੀ ਮੈਂਬਰ ਮਹਿੰਦਰ ਗੋਲਡੀ, ਪਾਸਟਰ ਦਲੇਰ, ਪਾਸਟਰ ਕਸ਼ਮੀਰ ਆਦਿ ਹਾਜ਼ਰ ਸਨ।