ਗਰਮੀ ’ਚ ਸਰੀਰ ਨੂੰ ਠੰਢਾ ਤੇ ਹਾਈਡ੍ਰੇਟ ਰੱਖਣਾ ਜ਼ਰੂਰੀ
ਗਰਮੀ ’ਚ ਸਰੀਰ ਨੂੰ ਠੰਢਾ ਤੇ ਹਾਈਡ੍ਰੇਟ ਰੱਖਣਾ ਜ਼ਰੂਰੀ
Publish Date: Sat, 16 May 2026 05:41 PM (IST)
Updated Date: Sun, 17 May 2026 04:07 AM (IST)

ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਦੱਸੇ ਵਿਸ਼ੇਸ਼ ਟਿਪਸ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਰਮੀਆਂ ਦੇ ਮੌਸਮ ਵਿਚ ਸਰੀਰ ਨੂੰ ਠੰਢਾ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾ ਗਰਮੀ ਕਾਰਨ ਡੀਹਾਈਡ੍ਰੇਸ਼ਨ, ਥਕਾਵਟ, ਚੱਕਰ ਆਉਣਾ ਅਤੇ ਹੀਟ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ‘ਹੀਟ ਦਾ ਬੀਟ’ ਦਾ ਮਤਲਬ ਹੈ ਗਰਮੀ ਨੂੰ ਸਹੀ ਖੁਰਾਕ ਅਤੇ ਠੰਢੇ ਪਦਾਰਥਾਂ ਨਾਲ ਮਾਤ ਦੇਣਾ। ਜੇ ਅਸੀਂ ਆਪਣੀ ਡਾਇਟ ਵਿਚ ਪਾਣੀ ਵਾਲੇ ਫਲ, ਦਹੀਂ ਅਤੇ ਤਾਜ਼ੇ ਪਦਾਰਥ ਸ਼ਾਮਲ ਕਰੀਏ ਤਾਂ ਸਰੀਰ ਤੰਦਰੁਸਤ ਅਤੇ ਤਾਜ਼ਾ ਰਹਿੰਦਾ ਹੈ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਗਰਮੀ ਤੋਂ ਬਚਣ ਲਈ ਕੁਝ ਅਸਾਨ ਤੇ ਸਿਹਤਮੰਦ ਰੈਸਿਪੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਰਬੂਜ਼ ਮਿੰਟ ਕੂਲਰ ਲਈ ਦੋ ਕੱਪ ਤਰਬੂਜ਼, ਕੁਝ ਪੁਦੀਨੇ ਦੇ ਪੱਤੇ, ਨਿੰਬੂ ਰਸ, ਕਾਲਾ ਨਮਕ ਸ਼ਾਮਿਲ ਕਰਕੇ ਸਾਰੀ ਸਮੱਗਰੀ ਨੂੰ ਬਲੈਂਡ ਕਰੋ ਅਤੇ ਠੰਢਾ ਕਰਕੇ ਪੀਓ। ਇਹ ਪਦਾਰਥ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਤਾਜ਼ਗੀ ਦਿੰਦਾ ਹੈ। ਦਹੀਂ ਤੇ ਖੀਰਾ ਸਮੂਦੀ ਲਈ ਕੱਪ ਦਹੀਂ, ਅੱਧਾ ਖੀਰਾ, ਪੁਦੀਨਾ, ਭੁੰਨਿਆ ਜੀਰਾ ਸਭ ਚੀਜ਼ਾਂ ਨੂੰ ਬਲੈਂਡ ਕਰਕੇ ਠੰਢਾ ਸਰਵ ਕਰੋ। ਇਹ ਪੇਟ ਨੂੰ ਠੰਢਕ ਦੇਣ ਨਾਲ-ਨਾਲ ਪਚਣ ਲਈ ਵੀ ਫਾਇਦੇਮੰਦ ਹੈ। ਆਮ ਪੰਨਾ ਲਈ ਸਮੱਗਰੀ ਵਿਚ ਉਬਲੇ ਕੱਚੇ ਆਮ, ਗੁੜ ਜਾਂ ਸ਼ੱਕਰ, ਕਾਲਾ ਨਮਕ, ਪੁਦੀਨਾ ਨੂੰ ਕੱਚੇ ਆਮ ਦਾ ਗੂਦਾ ਕੱਢ ਕੇ ਸਾਰੀ ਸਮੱਗਰੀ ਨਾਲ ਮਿਲਾਓ। ਇਹ ਗਰਮੀ ਤੋਂ ਬਚਾਅ ਲਈ ਬਹੁਤ ਹੀ ਵਧੀਆ ਪਰੰਪਰਾਗਤ ਪਦਾਰਥ ਹੈ। ਚੀਆ ਲੇਮਨ ਡ੍ਰਿੰਕ ਲਈ ਸਮੱਗਰੀ ਗਿਲਾਸ ਪਾਣੀ, ਨਿੰਬੂ ਰਸ, 1 ਚਮਚ ਚੀਆ ਬੀਜ, ਸ਼ਹਿਦ ਨੂੰ ਚੀਆ ਬੀਜ ਭਿਗੋ ਕੇ ਪਾਣੀ ਵਿਚ ਮਿਲਾਓ ਅਤੇ ਨਿੰਬੂ ਰਸ ਸ਼ਾਮਲ ਕਰੋ। ਇਹ ਡ੍ਰਿੰਕ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡ੍ਰੇਟ ਰੱਖਦਾ ਹੈ। ਕਰਡ ਰਾਈਸ ਸਮੱਗਰੀ ਲਈ ਕੱਪ ਪੱਕੇ ਚਾਵਲ, 1 ਕੱਪ ਦਹੀਂ, ਕੜੀ ਪੱਤਾ, ਰਾਈ, ਖੀਰਾ ਤੇ ਗਾਜਰ ਨੂੰ ਚਾਵਲਾਂ ’ਚ ਦਹੀਂ ਮਿਲਾਓ। ਹਲਕਾ ਤੜਕਾ ਲਾ ਕੇ ਉੱਪਰ ਖੀਰਾ ਤੇ ਗਾਜਰ ਪਾਓ। ਇਹ ਡਿਸ਼ ਪੇਟ ਨੂੰ ਠੰਢਕ ਦਿੰਦੀ ਹੈ ਤੇ ਗਰਮੀਆਂ ਲਈ ਬਹੁਤ ਹੀ ਹਲਕੀ ਤੇ ਸਿਹਤਮੰਦ ਚੋਣ ਹੈ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਗਰਮੀਆਂ ’ਚ ਬਾਹਰ ਦਾ ਜੰਕ ਫੂਡ ਤੇ ਕੋਲਡ ਡ੍ਰਿੰਕ ਘੱਟ ਵਰਤੋ। ਘਰੇਲੂ ਤੇ ਕੁਦਰਤੀ ਪਦਾਰਥ ਹੀ ਸਿਹਤ ਲਈ ਸਭ ਤੋਂ ਵਧੀਆ ਚੋਣ ਹਨ।