ਰਈਆ ਨਗਰ ਪੰਚਾਇਤ ਚੋਣਾਂ ਲਈ ‘ਆਪ’ ਉਮੀਦਵਾਰਾਂ ਦਾ ਐਲਾਨ
ਰਈਆ ਨਗਰ ਪੰਚਾਇਤ ਚੋਣਾਂ ਲਈ ‘ਆਪ’ ਉਮੀਦਵਾਰਾਂ ਦਾ ਐਲਾਨ
Publish Date: Sat, 16 May 2026 05:34 PM (IST)
Updated Date: Sun, 17 May 2026 04:06 AM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਨਗਰ ਪੰਚਾਇਤ ਰਈਆ ਦੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੰਗਠਨ ਇੰਚਾਰਜ ਸੰਜੀਵ ਭੰਡਾਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਰਈਆ ਵਿਖੇ ਸਮਾਗਮ ਕਰਵਾਇਆ ਗਿਆ। ਇਸ ’ਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਤੇ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਵੱਲੋਂ ਰਈਆ ਦੀਆਂ 13 ਵਾਰਡਾਂ ਦੇ ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਟੌਂਗ ਤੇ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਈਆ ਦੀਆਂ ਸਾਰੀਆਂ ਵਾਰਡਾਂ ’ਚੋਂ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ ਕੰਮਾਂ ਨੂੰ ਵੇਖ ਕੇ ਪੰਜਾਬ ਦੇ ਲੋਕ ਬਹੁਤ ਖੁਸ਼ ਹਨ, ਜੋ ਵਿਕਾਸ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦਾ ਕਰਵਾਇਆ ਹੈ ਉਹ ਹੋਰ ਕਿਸੇ ਵੀ ਪਾਰਟੀ ਨੇ ਨਹੀਂ ਕਰਵਾਇਆ ਸੀ। ਇਸ ਨੂੰ ਵੇਖ ਕੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਇਸ ਮੌਕੇ ਰਜਿੰਦਰ ਰਿਖੀ, ਸੂਬੇਦਾਰ ਸਰਬਜੀਤ ਸਿੰਘ, ਸਰਬਜੀਤ ਸਿੰਘ ਮਾਨ, ਸੋਨੀਆ, ਸੁਖਦੇਵ ਸਿੰਘ ਪੱਡਾ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਜਗਤਾਰ ਸਿੰਘ ਬਿੱਲਾ, ਵਿਸ਼ਾਲ ਮੰਨਣ, ਸੁਰਿੰਦਰ ਕੁਮਾਰ, ਸ਼ਮਸ਼ੇਰ ਮਸੀਹ ਗਗਨ ਸ਼ਰਮਾ, ਰਿੰਪੀ ਭੰਡਾਰੀ ਆਦਿ ਉਮੀਦਵਾਰ ਹਾਜ਼ਰ ਸਨ।