ਮਿੰਨੀ ਪੀਐੱਚਸੀ ਮੱਤੇਵਾਲ ’ਚ ਕੌਮੀ ਡੇਂਗੂ ਦਿਵਸ ਮਨਾਇਆ
ਮਿੰਨੀ ਪੀਐਚਸੀ ਮੱਤੇਵਾਲ 'ਚ ਕੌਮੀ ਡੇਂਗੂ ਦਿਵਸ ਮਨਾਇਆ
Publish Date: Sat, 16 May 2026 05:32 PM (IST)
Updated Date: Sun, 17 May 2026 04:04 AM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਅਤੇ ਐੱਸਐੱਮਓ ਮੋਨਾ ਚਥਰਥ ਤਰਸਿੱਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਹਰਜੀਤ ਕੌਰ ਦੀ ਅਗਵਾਈ ਹੇਠ ਮਿੰਨੀ ਪੀਐੱਚਸੀ ਮੱਤੇਵਾਲ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਪਿੰਦਰ ਸਿੰਘ ਐੱਸਆਈ਼, ਧਰਮਿੰਦਰਜੀਤ ਐੱਸਆਈ ਤੇ ਸਿਹਤ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਡੇਂਗੂ ਫਲੈਵੀ ਵਾਇਰਸ ਨਾਂ ਦੇ ਚਾਰ ਅਲੱਗ ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ। ਡੇਂਗੂ ਐਡੀਜ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਡੇਂਗੂ ਬੁਖਾਰ ਬੱਚਿਆਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਤੋਂ ਬਚਣ ਲਈ ਟਾਇਰਾਂ ਬੋਤਲਾਂ ਕੂਲਰਾਂ ਗੁਲਦਸਤਿਆਂ ਟੁੱਟੇ ਭੱਜੇ ਬਰਤਨਾਂ ਅਤੇ ਫਰਿਜ ਦੀ ਪਿਛਲੀ ਟਰੇਅ ਆਦਿ ਵਿੱਚ ਖੜੇ ਪਾਣੀ ਵਿਚ ਫੈਲਦਾ ਹੈ। ਇਸ ਕਰਕੇ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਸੁਖਚੈਨ ਸਿੰਘ ਸੈਦੋਲੇਹਲ ਹੈਲਥ ਵਰਕਰ, ਹਰਦੀਪ ਸਿੰਘ ਹੈਲਥ ਵਰਕਰ ਅਤੇ ਸਮੂਹ ਸਟਾਫ ਹਾਜ਼ਰ ਸੀ।