ਲਵਡੇਲ ਇਨਕਲੇਵ ਕਾਲੋਨੀ ’ਚ ਗਲੀਆਂ ਦਾ ਉਦਘਾਟਨ
ਲਵਡੇਲ ਇਨਕਲੇਵ ਕਲੋਨੀ ’ਚ ਗਲੀਆਂ ਦਾ ਉਦਘਾਟਨ
Publish Date: Sat, 16 May 2026 05:30 PM (IST)
Updated Date: Sun, 17 May 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਥਾਨਕ ਲੋਹਾਰਾਕਾ ਰੋਡ ਤੇ ਸਥਿਤ ਰਣਜੀਤ ਵਿਹਾਰ ਦੀ ਲਵਡੇਲ ਇਨਕਲੇਵ ਕਾਲੋਨੀ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਪੂਰਾ ਹੋਣ ਤੇ ਸਰਪੰਚ ਜਗਦੀਪ ਸਿੰਘ ਰੰਧਾਵਾ ਨੇ ਇੰਟਰਲਾਕਿੰਗ ਟਾਈਲਾਂ ਲੱਗੀਆਂ ਗਲੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਲਵਡੇਲ ਇਨਕਲੇਵ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸਰਪੰਚ ਰੰਧਾਵਾ ਦੇ ਸਨਮਾਨ ਵਿਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਸੇਵਾਮੁਕਤ ਬ੍ਰਿਗੇਡੀਅਰ ਜੀਐਸ ਸੰਧੂ ਨੇ ਦੱਸਿਆ ਕਿ ਰਣਜੀਤ ਐਵੀਨਿਊ ਅਤੇ ਲਵਡੇਲ ਇਨਕਲੇਵ ਖੇਤਰ ਵਿਕਾਸ ਕਾਰਜਾਂ ਦੀ ਘਾਟ ਕਾਰਨ ਪਿੱਛੇ ਰਹਿ ਗਏ ਸਨ। ਸਾਲਾਂ ਤੋਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦੀ ਘਾਟ ਕਾਰਨ, ਸੜਕਾਂ ਅਤੇ ਗਲੀਆਂ ਟੁੱਟੀਆਂ ਤੇ ਟੋਇਆਂ ਨਾਲ ਭਰ ਗਈਆਂ ਸਨ। ਉਨ੍ਹਾਂ ਕਿਹਾ ਕਿ ਰੰਧਾਵਾ ਨੇ ਟਾਈਲਾਂ ਲਗਾ ਕੇ ਵਸਨੀਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਹੈ, ਕਿਉਂਕਿ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਕੱਚੀਆਂ ਗਲੀਆਂ ਤੇ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਸੰਧੂ ਨੇ ਕਿਹਾ ਕਿ ਇਸ ਖੇਤਰ ਵਿਚ ਸੀਵਰੇਜ ਸਿਸਟਮ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਕਈ ਖੇਤਰਾਂ ਵਿਚ ਗੰਦਾ ਪਾਣੀ ਸੜਕਾਂ ਤੇ ਖੜਾ ਰਹਿੰਦਾ ਸੀ। ਰੰਧਾਵਾ ਨੇ ਰੁਕੇ ਹੋਏ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾ ਕੇ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਦਿੱਤੀ ਹੈ। ਰੰਧਾਵਾ ਨੇ ਭਰੋਸਾ ਦਿੱਤਾ ਕਿ ਅਧੂਰੇ ਵਿਕਾਸ ਕਾਰਜਾਂ ਨੂੰ ਵੀ ਸਬੰਧਤ ਵਿਧਾਇਕ ਡਾ. ਜਸਬੀਰ ਸਿੰਘ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕੈਪਟਨ ਹਰਦੇਵ ਸਿੰਘ ਰੰਧਾਵਾ, ਤਰਸੇਮ ਲਾਲ ਬਾਵਾ, ਮਾਸਟਰ ਜਰਨੈਲ ਸਿੰਘ, ਮਸਤਾਨ ਸਿੰਘ ਗਿੱਲ, ਗਿਆਨੀ ਗੁਰਮੀਤ ਸਿੰਘ, ਦਵਿੰਦਰ ਸਿੰਘ ਗਿੱਲ, ਹਰਪਿੰਦਰ ਸਿੰਘ ਭੁੱਲਰ, ਰਾਜਬੀਰ ਸਿੰਘ, ਵੱਸਣ ਸਿੰਘ ਗਿੱਲ ਆਦਿ ਹਾਜ਼ਰ ਸਨ।