ਬੱਚਿਆਂ ਨੇ ਸੀਬੀਐੱਸਈ ਬੋਰਡ ਦੇ ਨਤੀਜੇ ’ਚੋਂ ਮਾਰੀਆਂ ਮੱਲਾਂ
ਬੱਚਿਆਂ ਨੇ ਸੀਬੀਐੱਸਈ ਬੋਰਡ ਦੇ ਨਤੀਜੇ ’ਚੋਂ ਮਾਰੀਆਂ ਮੱਲਾਂ
Publish Date: Fri, 15 May 2026 06:43 PM (IST)
Updated Date: Sat, 16 May 2026 04:09 AM (IST)

ਪੱਤਰ ਪ੍ਰੇਰਕ, ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਸੀਬੀਐੱਸਈ ਬੋਰਡ ਨਵੀਂ ਦਿੱਲੀ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ, ਜਿਸ ਵਿਚ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਕੂਲ ਵਿਚ ਬਾਰ੍ਹਵੀਂ ਜਮਾਤ ਦੇ ਕੁੱਲ 25 ਬੱਚਿਆਂ ਵਿਚੋਂ ਪਲਕਪ੍ਰੀਤ ਕੌਰ ਮੈਡੀਕਲ 94 ਫ਼ੀਸਦੀ ਨੰਬਰ ਹਾਸਲ ਕਰਕੇ ਪਹਿਲਾ ਸਥਾਨ, ਜੈਸਮੀਨ ਕੌਰ ਸੁਪਰ ਮੈਡੀਕਲ 91 ਫ਼ੀਸਦੀ ਨੰਬਰ ਹਾਸਲ ਕਰਕੇ ਦੂਸਰਾ ਸਥਾਨ, ਰੂਹਮੀਤ ਕੌਰ ਮੈਡੀਕਲ 91 ਫ਼ੀਸਦੀ ਹਾਸਲ ਕਰਕੇ ਦੂਸਰਾ ਸਥਾਨ, ਰੋਹਿਤ ਕੁਮਾਰ ਮੈਡੀਕਲ 88 ਫ਼ੀਸਦੀ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਮਹਿਕਦੀਪ ਕੌਰ ਮੈਡੀਕਲ 87 ਫ਼ੀਸਦੀ, ਗੁਰਜਿੰਦਰਪਾਲ ਸਿੰਘ ਮੈਡੀਕਲ 84 ਫ਼ੀਸਦੀ, ਰਮਨਦੀਪ ਕੌਰ ਮੈਡੀਕਲ 81 ਫ਼ੀਸਦੀ ਤੇ ਅੰਮ੍ਰਿਤਪਾਲ ਸਿੰਘ ਕਾਮਰਸ 79 ਫ਼ੀਸਦੀ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਨਤੀਜਾ ਘੋਸ਼ਿਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਚ ਖੁਸ਼ੀ ਦੀ ਲਹਿਰ ਪਾਈ ਗਈ। ਸਕੂਲ ਵਿਚ ਆਏ ਹੋਏ ਮਾਪਿਆਂ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨਾਂ ਦੇ ਸਿਰ ਬੰਨਿਆ। ਇਸ ਤੋਂ ਬਾਅਦ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕ, ਮਾਤਾ-ਪਿਤਾ ਅਤੇ ਵਿਿਦਆਰਥੀਆਂ ਨੇ ਸਕੂਲ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮਡੀ ਕੋਮਲ ਕਪੂਰ ਨੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮਿਸਟਰ ਸ਼ਵੀ ਕਪੂਰ, ਉਮੇਸ਼ ਕਪੂਰ, ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਕੋਚ ਅੰਗਰੇਜ਼ ਸਿੰਘ ਅਤੇ ਸਮੂਹ ਸਟਾਫ਼ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਵਧਾਈ ਦਿੱਤੀ।