ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਪੰਜਾਬ ਮੈਰਿਟ ’ਚ
ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਪੰਜਾਬ ਮੈਰਿਟ ’ਚ ਆਈ
Publish Date: Fri, 15 May 2026 05:48 PM (IST)
Updated Date: Sat, 16 May 2026 04:04 AM (IST)

ਪੱਤਰ ਪ੍ਰੇਰਕ, ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦਾ ਬਾਰਵੀਂ ਕਲਾਸ ਦੀ ਵਿਿਦਆਰਥਣ ਸਨੇਹਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਮੈਰਿਟ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ ਅਤੇ ਵਾਈਸ ਪ੍ਰਿੰਸੀਪਲ ਮਨਿੰਦਰਜੀਤ ਕੌਰ ਚੀਮਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਕੂਲ ਦੀ ਬਾਰਵੀਂ ਕਲਾਸ ਦੀ ਵਿਦਿਆਰਥਣ ਸਨੇਹਾ ਨੇ 96.80 ਪ੍ਰਤੀਸ਼ਤ ਨੰਬਰ ਲੈ ਕੇ ਪੰਜਾਬ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ। ਇੱਥੇ ਵਰਨਣਯੋਗ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਪਵਨਦੀਪ ਕੌਰ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਪੰਜਾਬ ਦੀ ਮੈਰਿਟ ਵਿਚ ਸਤਾਰਵਾਂ ਸਥਾਨ ਹਾਸਿਲ ਕੀਤਾ ਸੀ। ਡਾ. ਚੀਮਾ ਨੇ ਕਿਹਾ ਕਿ ਵਿਿਦਆਰਥਣ ਪਵਨਦੀਪ ਕੌਰ ਤੇ ਸਨੇਹਾ ਨੇ ਪੰਜਾਬ ਵਿਚ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਸਾਡੇ ਸਕੂਲ ਦੇ ਬੱਚੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ, ਜਿਨ੍ਹਾਂ ’ਤੇ ਸਾਨੂੰ ਮਾਣ ਹੈ, ਜੋ ਕਿ ਬਹੁਤ ਮਿਹਨਤ ਕਰਦੇ ਹਨ। ਇਸ ਮੌਕੇ ਵਿਦਿਆਰਥਣ ਸਨੇਹਾ ਦਾ ਮੂੰਹ ਮਿੱਠਾ ਕਰਵਾਇਆ ਤੇ ਚੇਅਰਮੈਨ ਚੀਮਾ ਨੇ 51000 ਰੁਪਏ ਦਾ ਚੈੱਕ ਦਿੱਤਾ ਤੇ ਐਲਾਨ ਕੀਤਾ ਕਿ ਜਿਨ੍ਹਾਂ ਚਿਰ ਸਨੇਹਾ ਪੜ੍ਹਣਾ ਚਾਹੇ ਉਸ ਦਾ ਸਾਰਾ ਖਰਚਾ ਚੀਮਾ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਪੂਨਮ ਗੰਗੋਲੀ, ਅਮਨਜੀਤ ਕੌਰ, ਭਗਵੰਤ ਸਿੰਘ, ਮੋਨਿਕਾ ਸ਼ਰਮਾ, ਹਰਜੀਤ ਕੌਰ, ਹਰਮਨਬੀਰ ਕੌਰ, ਅੰਜਨਪ੍ਰੀਤ ਕੌਰ, ਰਾਖੀ ਦੇਵਗਨ, ਸੋਨੀਆ, ਪ੍ਰੀਆ ਅਤੇ ਹੋਰ ਸਕੂਲ ਸਟਾਫ ਹਾਜ਼ਰ ਸੀ।