ਮੁਸਕਾਨ ਨੇ ਨਾਨ ਮੈਡੀਕਲ ’ਚੋਂ 93.8 ਫ਼ੀਸਦੀ ਅੰਕ ਕੀਤੇ ਹਾਸਲ
ਡਿਪਸ ਸਕੂਲ ਸੀਬੀਐੱਸਈ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 05:46 PM (IST)
Updated Date: Sat, 16 May 2026 04:04 AM (IST)

ਪੱਤਰ ਪ੍ਰੇਰਕ, ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਡਿਪਸ ਸਕੂਲ ਰਈਆ ਪਿੰਡ ਫੱਤੂਵਾਲ ਨੇ ਸੀਬੀਐੱਸਈ ਦੀ ਬਾਰਵੀਂ ਜਮਾਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੇਂ ਕੀਰਤੇਮਾਨ ਸਥਾਪਿਤ ਕੀਤੇ। ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਵਧੀਆ ਰਿਹਾ। ਇਸ ਨਤੀਜੇ ਵਿਚ ਮੁਸਕਾਨ ਸ਼ਰਮਾ ਨੇ ਨਾਨ ਮੈਡੀਕਲ ਦੇ ਗਰੁੱਪ ਵਿੱਚੋਂ 93.8 ਫ਼ੀਸਦੀ ਅੰਕ ਹਾਸਲ ਕਰਕੇ ਡਿਪਸ ਸਕੂਲ ਰਈਆ ਵਿਚ ਪਹਿਲਾ ਅਤੇ ਹਰਸ਼ ਗਰਗ ਨੇ ਕਾਮਰਸ ਗਰੁੱਪ ਵਿੱਚੋਂ 93.2% ਅੰਕ ਹਾਸਲ ਕਰਕੇ ਗਰੁੱਪ ਵਿਚੋਂ ਪਹਿਲਾ ਅਤੇ ਸਕੂਲ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਅਨੂਰੀਤ ਕੌਰ ਨੇ ਮੈਡੀਕਲ ਦੇ ਗਰੁੱਪ ਵਿੱਚੋਂ 92.6 ਫ਼ੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਥੇ ਦੱਸਣਯੋਗ ਹੈ ਕਿ ਹਰਸ਼ ਗਰਗ ਨੇ ਅਕਾਊਟੈਂਸੀ ਵਿਸ਼ੇ ਵਿੱਚੋਂ 99 ਫ਼ੀਸਦੀ ਅੰਕ ਅਤੇ ਮੁਸਕਾਨ ਸ਼ਰਮਾ ਨੇ ਪੰਜਾਬੀ ਵਿੱਚੋਂ 99 ਫ਼ੀਸਦੀ ਅੰਕ ਅਤੇ ਅਨੂਰੀਤ ਨੇ ਜੀਵ ਵਿਗਆਨ ਵਿੱਚੋਂ 96 ਫ਼ੀਸਦੀ ਅੰਕ ਹਾਸਲ ਕਰ ਆਪਣੇ ਮਾਪਿਆਂ ਦਾ ਮਾਣ ਵਧਾਇਆ। ਇਸ ਮੌਕੇ ਡਿਪਸ ਸੰਸਥਾਵਾਂ ਦੇ ਚੇਅਰਪਰਸਨ ਜਸਵਿੰਦਰ ਕੌਰ, ਐਮਡੀ ਤਰਵਿੰਦਰ ਸਿੰਘ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ, ਸੀਏਓ ਰਮਣੀਕ ਸਿੰਘ ਅਤੇ ਜਸ਼ਨ ਸਿੰਘ ਤੋਂ ਇਲਾਵਾ ਸੀਈਓ ਮੋਨਿਕਾ ਮੰਡੋਤਰਾ, ਡਾਇਰੈਕਟਰਜ ਰੋਮਿਲਾ ਸ਼ਰਮਾ ਅਤੇ ਕਰਨਲ ਪਿਊਸ਼ ਜੈਸਵਾਲ ਨੇ ਸਮੂਹ ਵਿਿਦਆਰਥੀਆਂ, ਉਨਾਂ ਦੇ ਮਾਪਿਆਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਜਗਬੀਰ ਸਿੰਘ ਨੇ ਵਿਿਦਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੱਚੀ-ਸੁੱਚੀ ਲਗਨ, ਅਣਥੱਕ ਮਿਹਨਤ ਅਤੇ ਨਿਰੰਤਰ ਯਤਨ ਇਕ ਵਿਿਦਆਰਥੀ ਦੇ ਜੀਵਨ ਦੇ ਅਨਿੱਖੜਵੇਂ ਅੰਗ ਹੋਣੇ ਚਾਹੀਦੇ ਹਨ ਤਾਂ ਇਕ ਜਿੰਦਗੀ ਵਿੱਚ ਸਫਲਤਾ ਦੇ ਇਹ ਮੌਕੇ ਬਾਰ-ਬਾਰ ਆਉਂਦੇ ਰਹਿਣ। ਇਸ ਮੌਕੇ ਸੰਜੀਵ ਕੁਮਾਰ, ਨਵਰੋਜ ਕੌਰ, ਬਲਜਿੰਦਰ ਕੌਰ, ਸ਼ਿਵ ਪਾਲ ਠਾਕੁਰ, ਮਨੋਜ ਕੁਮਾਰ, ਪ੍ਰਭਜੋਤ ਕੌਰ, ਚਿਰਾਗ ਸ਼ਰਮਾ, ਖੁਸ਼ਬੂ ਸ਼ਰਮਾ, ਦਿਲਰਾਜ ਸਿੰਘ ਅਤੇ ਸਮੂਹ ਅਧਿਆਪਕ ਹਾਜ਼ਰ ਸਨ ।