ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ ਬਜਰੰਗ ਲਾਲ ਬਾਗੜਾ
ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ ਬਜਰੰਗ ਲਾਲ ਬਾਗੜਾ
Publish Date: Thu, 14 May 2026 07:59 PM (IST)
Updated Date: Fri, 15 May 2026 04:15 AM (IST)
ਫੋਟੋ: 50 ਕੈਪਸ਼ਨ : ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ ਬਜਰੰਗ ਲਾਲ ਬਾਗੜਾ, ਨੀਰਜ ਧਨੋਰੀਆ, ਵਿਕਾਸ ਬਿਸ਼ਨੋਈ ਨੂੰ ਸਨਮਾਨਿਤ ਕਰਦੇ ਹੋਏ ਅਰੁਣ ਖੰਨਾ ਤੇ ਹੋਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਜਨਰਲ ਸਕੱਤਰ ਬਜਰੰਗ ਲਾਲ ਬਾਗੜਾ, ਸੰਗਠਨ ਮੰਤਰੀ ਨੀਰਜ ਧਨੋਰੀਆ ਅਤੇ ਵਿਭਾਗ ਸੰਗਠਨ ਮੰਤਰੀ ਵਿਕਾਸ ਬਿਸ਼ਨੋਈ ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ। ਮੰਦਰ ਦੇ ਮੁੱਖ ਪੁਜਾਰੀ ਨੇ ਸਾਰੇ ਮਹਿਮਾਨਾਂ ਨੂੰ ਸ਼੍ਰੀ ਠਾਕੁਰ ਜੀ ਦਾ ਸਿਰੋਪਾਓ ਤੇ ਪ੍ਰਸ਼ਾਦ ਦੇ ਕੇ ਆਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਾਮਾਇਣ ਕਾਲ ਦੇ ਸ਼੍ਰੀ ਵੱਡਾ ਹਨੂਮਾਨ ਮੰਦਰ ਅਤੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿੱਚ ਵੀ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਕਮੇਟੀ ਵੱਲੋਂ ਜਨਰਲ ਸਕੱਤਰ ਅਰੁਣ ਖੰਨਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਮੰਦਰ ਦੀ ਸੁੰਦਰ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੇ ਸਕੱਤਰ ਧਰਮ ਪਾਲ ਚੌਧਰੀ, ਅੰਮ੍ਰਿਤਸਰ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰ ਰਾਮ ਨਿਵਾਸ, ਵਰੁਣ ਮਹਾਜਨ, ਅਵਨ ਵੋਹਰਾ, ਪੁਨੀਤ ਵਰਮਾ ਆਦਿ ਹਾਜ਼ਰ ਸਨ।