ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਐੱਨਓਸੀ ਨਾ ਦੇਣ ’ਤੇ ਭੜਕੇ ਅਕਾਲੀ ਵਰਕਰ
ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਐੱਨਓਸੀ ਨਾ ਦੇਣ ’ਤੇ ਭੜਕੇ ਅਕਾਲੀ ਵਰਕਰ
Publish Date: Thu, 14 May 2026 07:16 PM (IST)
Updated Date: Fri, 15 May 2026 04:13 AM (IST)

ਫੋਟੋ : 56 ਕੈਪਸ਼ਨ : ਐਨਓਸੀ ਸਰਟੀਫਿਕੇਟ ਨਾ ਮਿਲਣ ਤੇ ਨਗਰ ਕੌਂਸਲ ਦਫਤਰ ਦੇ ਬਾਹਰ ਨਾਅਰੇਬਾਜੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਅਬਰੋਲ, ਗਗਨਦੀਪ ਸਿੰਘ ਭਕਨਾ, ਸਲਵੰਤ ਸਿੰਘ ਸੇਠ ਅਤੇ ਹੋਰ। ਕਾਰਜਸਾਧਕ ਅਫਸਰ ਸੱਤਾਧਾਰੀ ਧਿਰ ਦੇ ਦਬਾਅ ਹੇਠ ਨਹੀਂ ਦੇ ਰਹੇ ਸਰਟੀਫਿਕੇਟ : ਅਕਾਲੀ ਆਗੂ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਨਗਰ ਕੌਂਸਲ ਚੋਣਾਂ ਵਾਸਤੇ ਨਾਮਜਦਗੀ ਪੱਤਰ ਭਰਨ ਦਾ ਦੂਸਰਾ ਦਿਨ ਸੀ। ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਵਾਸਤੇ ਨਗਰ ਕੌਂਸਲ ਮਜੀਠਾ ਤੋਂ ਐੱਨਓਸੀ ਦੀ ਜ਼ਰੂਰਤ ਹੁੰਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਦ ਇਹ ਐੱਨਓਸੀ ਸਰਟੀਫਿਕੇਟ ਲੈਣ ਵਾਸਤੇ ਨਗਰ ਕੌਂਸਲ ਦਫਤਰ ਮਜੀਠਾ ਗਏ ਤਾਂ ਕਾਰਜਸਾਧਕ ਅਫਸਰ ਮੌਕੇ ਤੋਂ ਆਪਣੇ ਦਫਤਰੀ ਸਟਾਫ ਸਮੇਤ ਚਲੇ ਗਏ, ਜਿਸ ’ਤੇ ਅਕਾਲੀ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ। ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਗਰ ਕੌਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਸਲਵੰਤ ਸਿੰਘ ਸੇਠ, ਤਰੁਨ ਕੁਮਾਰ ਅਬਰੋਲ, ਦਿਲਬਾਗ ਸਿੰਘ ਗਿੱਲ ਆਦਿ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਸੱਤਾਧਾਰੀ ਪਾਰਟੀ ਦੇ ਆਗੂ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਹ ਸਰਟੀਫਿਕੇਟ ਨਹੀ ਦੇ ਰਹੇ। ਜਦਕਿ ਉਨ੍ਹਾਂ ਖੁਦ ਇਨ੍ਹਾਂ ਉਮੀਦਵਾਰਾਂ ਨੂੰ ਉਕਤ ਸਰਟੀਫਿਕੇਟ ਦੇਣ ਲਈ ਬੁਲਾਇਆ ਸੀ, ਪਰ ਐਨ ਮੌਕੇ ’ਤੇ ਜਦ ਉਮੀਦਵਾਰ ਸਰਟੀਫਿਕੇਟ ਲੈਣ ਗਏ ਤਾਂ ਕਾਰਜ ਸਾਧਕ ਅਫਸਰ ਸਮੇਤ ਆਪਣੇ ਦਫਤਰੀ ਸਟਾਫ ਬਿਨਾਂ ਕੁਝ ਦੱਸੇ ਜਾਣਬੁੱਝ ਕੇ ਦਫਤਰ ਛੱਡ ਕੇ ਚਲੇ ਗਏ ਜਿਹੜੀ ਕਿ ਸਰਾਸਰ ਕਾਨੂੰਨੀ ਪ੍ਰਕਿਰਿਆ ਦੇ ਖਿਲਾਫ ਹੈ। ਜਿਸ ’ਤੇ ਇਕੱਤਰ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਕਾਰਜ ਸਾਧਕ ਅਫਸਰ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਉਪਰੰਤ ਇਕੱਠੇ ਹੋਏ ਸਾਰੇ ਅਕਾਲੀ ਵਰਕਰ ਇਸ ਦੀ ਸ਼ਿਕਾਇਤ ਲੈ ਕੇ ਰਿਟਰਨਿੰਗ ਅਫਸਰ ਕਮ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਪਾਸ ਗਏ ਤਾਂ ਐਸਡੀਐਮ ਮਜੀਠਾ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਕਿ ਸਾਰੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਪੱਖਪਾਤ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਅਗਰ ਫਿਰ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸੂਬਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਸਬੰਧੀ ਹਲਫੀਆ ਬਿਆਨ ਲਗਾਏ ਜਾ ਸਕਦੇ ਹਨ। ਉਕਤ ਸਾਰੇ ਮਾਮਲੇ ਸਬੰਧੀ ਜਦ ਕਾਰਜ ਸਾਧਕ ਅਫਸਰ ਰਣਬੀਰ ਸਿੰਘ ਵੜੈਚ ਨੂੰ ਫੋਨ ’ਤੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਰੇ ਉਮੀਦਵਾਰਾਂ ਦੀਆਂ ਸਰਟੀਫਿਕੇਟ ਲੈਣ ਵਾਸਤੇ ਦਰਖਾਸਤਾਂ ਉਨ੍ਹਾਂ ਨੂੰ ਮਿਲੀਆਂ ਹਨ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਮੁਕੰਮਲ ਹੋਣ ਉਪਰੰਤ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਆਗੂਆਂ ਵਿਚ ਸੰਤੋਖ ਸਿੰਘ ਸਮਰਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਕਿਰਨਪ੍ਰੀਤ ਸਿੰਘ, ਗਾਧੀ ਨਿੱਬਰਵਿੰਡ, ਸਲਵੰਤ ਸਿੰਘ ਸੇਠ, ਤਰੁਨ ਕੁਮਾਰ ਅਬਰੋਲ, ਦਿਲਬਾਗ ਸਿੰਘ ਗਿੱਲ, ਪ੍ਰਿੰਸ ਨਈਅਰ, ਅਜੈ ਚੋਪੜਾ, ਦੁਰਗਾ ਦਾਸ, ਜਰਨੈਲ ਸਿੰਘ, ਜਥੇਦਾਰ ਹਰਪਾਲ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਉਕਾਰ ਸਿੰਘ, ਬੱਬੀ ਭੰਗਵਾਂ, ਆਦਿ ਅਕਾਲੀ ਵਰਕਰ ਹਾਜ਼ਰ ਸਨ।