ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
ਦੋ ਉਮੀਦਵਾਰਾਂ ਨੇ ਕੀਤੇ ਨਾਮਜਦਗੀ ਪੱਤਰ ਦਾਖਲ
Publish Date: Thu, 14 May 2026 07:10 PM (IST)
Updated Date: Fri, 15 May 2026 04:13 AM (IST)

ਫੋਟੋ: 54 ਕੈਪਸ਼ਨ: ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ 2 ਤੋਂ ਆਜਾਦ ਉਮੀਦਵਾਰ ਵਜੋ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਰਜਨੀਸ਼ ਅਰੋੜਾ ਪਾਸ ਦਾਖਲ ਕਰਵਾਉਂਦੇ ਹੋਏ ਕੁਲਦੀਪ ਸਿੰਘ ਅਤੇ ਸੰਦੀਪ ਸਿੰਘ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਨਗਰ ਕੌਸਲ ਚੋਣਾਂ ਦੌਰਾਨ ਨਾਮਜਦਗੀ ਪੱਤਰ ਭਰਨ ਦਾ ਦੂਸਰਾ ਦਿਨ ਸੀ। ਮਜੀਠਾ ਨਗਰ ਕੌਂਸਲ ਦੀਆਂ ਚੋਣਾ ਵਾਸਤੇ ਅੱਜ ਦੋ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਰਿਟਰਨਿਗ ਅਫਸਰ ਕਮ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਕੋਲ ਭਰੇ। ਨਾਮਜਦਗੀ ਪੱਤਰ ਦੇਣ ਵਾਲਿਆਂ ਵਿਚ ਮਜੀਠਾ ਦੀ ਵਾਰਡ ਨੰਬਰ 2 ਤੋਂ ਅਨੁਸੂਚਿਤ ਜਾਤੀ ਰਾਖਵੀ ਸੀਟ ਵਾਸਤੇ ਆਜਾਦ ਉਮੀਦਵਾਰ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਅਤੇ ਵਾਰਡ ਨੰਬਰ 2 ਤੋ ਹੀ ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵੱਲੋਂ ਆਪਣੇ ਨਾਮਜਦਗੀ ਪੱਤਰ ਭਰੇ ਗਏ। ਨਾਮਜਦਗੀ ਪੱਤਰ ਲੈਣ ਉਪਰੰਤ ਗੱਲਬਾਤ ਕਰਦਿਆਂ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਮਜੀਠਾ ਦੀਆਂ 13 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਨੂੰ ਆਜਾਦ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣਾ ਯਕੀਨੀ ਬਣਾਇਆ ਜਾਵੇਗਾ। ਕਿਸੇ ਵੀ ਉਮੀਦਵਾਰ ਜਿਹੜਾ ਉਨ੍ਹਾਂ ਦੇ ਕੰਪਲੈਕਸ ਵਿਚ ਦਾਖਲ ਹੋ ਜਾਵੇਗਾ ਉਸ ਦੇ ਨਾਮਜਦਗੀ ਪੱਤਰ ਸਵੀਕਾਰ ਕੀਤੇ ਜਾਣਗੇ। ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਿਰਆ ਨੇਪਰੇ ਚਾੜ੍ਹਿਆ ਜਾਵੇਗੀ। ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਕੀਮਤ ਤੇ ਬਹਾਲ ਰਖਿਆ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਭੜਕਾਹਟ ਇੰਨ੍ਹਾਂ ਚੋਣਾ ਵਿਚ ਹਿੱਸਾ ਲਿਆ ਜਾਵੇ। ਗੁੰਮਰਾਹਕੁੰਨ ਪ੍ਰਚਾਰ ਤੇ ਅਫਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣ ਪ੍ਰਕਿਰਿਆ ਵਿਚ ਰੁਕਾਵਟ ਨਹੀਂ ਪਾਉਣ ਦਿੱਤੀ ਜਾਵੇਗੀ।