ਚਾਹਵਾਨ ਉਮੀਦਵਾਰਾਂ ਨੂੰ ਐੱਨਓਸੀ ਨਾ ਮਿਲਣ ’ਤੇ ਭੜਕੇ ਕਾਂਗਰਸੀ
ਚਾਹਵਾਨ ਉਮੀਦਵਾਰਾਂ ਨੂੰ ਐਨਓਸੀ ਸਰਟੀਫਿਕੇਟ ਨਾ ਮਿਲਣ ’ਤੇ ਭੜਕੇ ਕਾਂਗਰਸੀ
Publish Date: Thu, 14 May 2026 07:07 PM (IST)
Updated Date: Fri, 15 May 2026 04:13 AM (IST)

ਫੋਟੋ:55 ਕੈਪਸ਼ਨ: ਮਜੀਠਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋ ਐਨਓਸੀ ਸਰਟੀਫਿਕੇਟ ਜਾਰੀ ਨਾ ਕਰਨ ਤੇ ਵਿਰੋਧ ਕਰਨ ਮੌਕੇ ਗਲਬਾਤ ਕਰਦੇ ਹੋਏ ਕਾਗਰਸ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨਾਲ ਗੁਰਮੀਤ ਸਿੰਘ ਭੀਲੋਵਾਲ, ਨਵਦੀਪ ਸਿੰਘ ਸੋਨਾ ਅਤੇ ਹੋਰ। * ਕਾਰਜਸਾਧਕ ਅਫਸਰ ਨੇ ਇਲਜ਼ਾਮਾਂ ਨੂੰ ਨਾਕਾਰਿਆ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਮਜੀਠਾ ਵੱਲੋਂ ਐੱਨਓਸੀ ਸਰਟੀਫਿਕੇਟ ਨਾ ਦੇਣ ਤੇ ਕਾਂਗਰਸੀ ਹਲਕਾ ਇਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਨਗਰ ਕੌਂਸਲ ਦਫਤਰ ਮਜੀਠਾ ਵਿਖੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਗਿਆ। ਗੱਲਬਾਤ ਕਰਦਿਆਂ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਹਨ ਅਤੇ ਜਾਣਬੁੱਝ ਕੇ ਵਿਰੋਧੀਆਂ ਨੂੰ ਸਰਟੀਫਿਕੇਟ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਸੱਚਰ ਨੇ ਕਿਹਾ ਕਿ ਇਸ ਬਾਰੇ ਉਹ ਕਾਰਜਸਾਧਕ ਅਫਸਰ ਦੀ ਚੋਣ ਕਮਿਸ਼ਨ ਪਾਸ ਲਿਖਤੀ ਸ਼ਿਕਾਇਤ ਵੀ ਕਰਨਗੇ ਕਿ ਕਿਸ ਤਰ੍ਹਾਂ ਇਕ ਸਰਕਾਰੀ ਅਧਿਕਾਰੀ ਸੱਤਾਧਾਰੀ ਪਾਰਟੀ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਹੇ ਹਨ। ਉਧਰ, ਇਸ ਬਾਰੇ ਜਦ ਕਾਰਜਸਾਧਕ ਅਫਸਰ ਰਣਬੀਰ ਸਿੰਘ ਵੜੈਚ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਵੀ ਉਮੀਦਵਾਰ ਨੂੰ ਐੱਨਓਸੀ ਦੇਣ ਤੋਂ ਇਨਕਾਰ ਨਹੀਂ ਕੀਤਾ। ਹਰੇਕ ਨੂੰ ਨਿਯਮਾਂ ਅਨੁਸਾਰ ਐੱਨਓਸੀ ਦਿੱਤਾ ਜਾਵੇਗਾ। ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਨਾਲ ਅਬਜ਼ਰਵਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਬਲਾਕ ਮਜੀਠਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਸੋਨਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਬਲਾਕ ਮਜੀਠਾ ਦੇ ਪ੍ਰਧਾਨ ਨਵਤੇਜ਼ਪਾਲ ਸਿੰਘ ਸੋਹੀਆਂ, ਸੁਖਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਆਕੜ੍ਹ, ਗੁਰਪਾਲ ਸਿੰਘ ਸੇਠ, ਵਿਜੇ ਕੁਮਾਰ, ਲਾਡੀ ਮਜੀਠਾ, ਚਰਨਜੀਤ ਸਿੰਘ, ਜਤਿੰਦਰ ਸਿੰਘ, ਜਗਦੀਸ਼ ਸਿੰਘ, ਬਲਦੇਵ ਸਿੰਘ, ਦਵਿੰਦਰ ਸਿੰਘ ਭੁੱਲਰ, ਮਨੋਹਰ ਲਾਲ, ਹਰਮਨ ਮਜੀਠਾ, ਸੋਨੀ ਗਿੱਲ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।