ਗੁਰਦੁਆਰਾ ਧੰਨ-ਧੰਨ ਬਾਬਾ ਮੱਲ੍ਹਾ ਸਾਹਿਬ ਦੇ ਜੋੜ ਮੇਲੇ ਸਬੰਧੀ ਵਿਚਾਰਾਂ
ਗੁਰਦੁਆਰਾ ਧੰਨ-ਧੰਨ ਬਾਬਾ ਮੱਲ੍ਹਾ ਸਾਹਿਬ ਜੀ ਦਾ ਸਲਾਨਾ ਸਬੰਧੀ ਮੀਟਿੰਗ
Publish Date: Thu, 14 May 2026 06:29 PM (IST)
Updated Date: Fri, 15 May 2026 04:10 AM (IST)

ਫੋਟੋ-31 ਕੈਪਸਨ : ਸਲਾਨਾ ਮੇਲੇ ਮੀਟਿੰਗ ਮੌਕੇ ਬਾਬਾ ਅਵਤਾਰ ਸਿੰਘ ਧੱਤਲ, ਇਲਾਕੇ ਦੇ ਮੋਹਤਬਰ ਅਤੇ ਸੰਗਤਾਂ। ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ, ਘਰਿੰਡਾ : ਬਾਬਾ ਮੱਲ੍ਹਾ ਸਾਹਿਬ ਜੀ ਦਾ ਸਲਾਨਾ ਮੇਲਾ 13 ਜੂਨ ਸ਼ਨਿਚਰਵਾਰ 2026 ਨੂੰ ਧੱਤਲ ਅੰਮ੍ਰਿਤਸਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਸਾਲਾਨਾ ਜੋੜ ਮੇਲੇ ਸਬੰਧੀ ਗੁਰਦੁਆਰਾ ਬਾਬਾ ਮੱਲ੍ਹਾ ਸਾਹਿਬ ਜੀ ਵਿਖੇ ਬਾਬਾ ਅਵਤਾਰ ਸਿੰਘ ਦੀ ਅਗਵਾਈ ਵਿਚ ਇਲਾਕੇ ਭਰ ਦੀਆਂ ਮੀਟਿੰਗ ਕਰਕੇ ਮੇਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਹਾਜ਼ਰ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੱਲੋਂ ਮੇਲਾ ਮਨਾਉਣ ਸਬੰਧੀ ਆਪਣੇ ਸੁਝਾਅ ਦਿੱਤੇ ਗਏ। ਇਸ ਮੌਕੇ ਬਾਬਾ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ 13 ਜੂਨ 30 ਜੇਠ ਦਿਨ ਸ਼ਨਿਚਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿਚ ਦੀਵਾਨ ਸਜਾਏ ਜਾਣਗੇ। ਦੀਵਾਨਾਂ ਦੀ ਹਾਜ਼ਰੀ ਕੌਮ ਨਾਮਵਰ ਕਵੀਸ਼ਰੀ ਜੱਥਾ ਕੇਵਲ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਸੋਹੀ, ਢਾਡੀ ਜੱਥਾ ਭਾਈ ਸੁਖਵਿੰਦਰ ਸਿੰਘ ਅਨਮੋਲ, ਢਾਡੀ ਜੱਥਾ ਗਿਆਨੀ ਗੁਰਪ੍ਰਤਾਪ ਸਿੰਘ ਪੱਦਮ ਗੁਰ ਇਤਿਹਾਸ ਸੁਣਾ ਸੰਗਤਾਂ ਨੂੰ ਨਿਹਾਲ ਕਰਨਗੇ। ਸਲਾਨਾ ਮੇਲੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਾਬਕਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗੁਰਮਤਿ ਵਿਚਾਰ ਦੀ ਸਾਂਝ ਪਾਉਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਏ ਜਾਣਗੇ ਤੇ ਸ਼ਾਮ ਵੇਲੇ ਪੰਜਾਬ ਦੀਆਂ ਨਾਮਵਰ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ ਅਤੇ ਜੇਤੂ ਟੀਮਾਂ ਨੂੰ ਸ਼ੀਲਡਾਂ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮਗਵਿੰਦਰ ਸਿੰਘ ਖਾਪੜਖੇੜੀ ਅਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਸ਼੍ਰੋਮਣੀ ਕਮੇਟੀ, ਐਡਵੋਕੇਟ ਬਲਰਾਜ ਸਿੰਘ ਧਰਮ ਕੋਟ ਡੇਰਾ ਬਾਬਾ ਨਾਨਕ, ਉੱਦਮ ਸਿੰਘ ਡੇਰਾ ਬਾਬਾ ਨਾਨਕ, ਬਲਵਿੰਦਰ ਸਿੰਘ ਸਾਗਣਾਂ ਚੇਅਰਮੈਨ ਬਲਾਕ ਸੰਮਤੀ ਅਟਾਰੀ, ਅਜਮੇਰ ਸਿੰਘ, ਬਾਬਾ ਸਾਹਿਬ ਸਿੰਘ ਭਕਨਾ ਹੈੱਡ ਗ੍ਰੰਥੀ ਗੁਰਦੁਆਰਾ ਧਮਨ-ਧੰਨ ਬਾਬਾ ਮੱਲ੍ਹਾਂ ਸਾਹਿਬ ਜੀ, ਮਾਸਟਰ ਗੁਰਦੀਪ ਸਿੰਘ ਰਾਮੂਵਾਲ ਪ੍ਰਧਾਨ ਗੁਰਦੁਆਰਾ ਧੰਨ ਧੰਨ ਬਾਬਾ ਮੱਲ੍ਹਾਂ ਸਾਹਿਬ ਜੀ ਧੱਤਲ, ਬਾਬਾ ਰਛਪਾਲ ਸਿੰਘ ਗਿੱਲ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਬਾਸਰਕੇ ਗਿੱਲਾਂ, ਸਕੱਤਰ ਸਿੰਘ ਸਾਗਣਾ, ਸਤਨਾਮ ਸਿੰਘ ਸਾਗਣਾ, ਧਰਮ ਸਿੰਘ ਗੁਰੂ ਕੀ ਵਡਾਲੀ, ਬਲਵਿੰਦਰ ਸਿੰਘ ਬਿੱਲਾ ਪ੍ਰਧਾਨ ਸਾਈਕਲ ਸਟੈਂਡ ਨੌਜਵਾਨ ਸਭਾ ਗੁਰੂ ਕੀ ਵਡਾਲੀ ਛੇਹਰਟਾ, ਜੋਗਾ ਸਿੰਘ ਚਾਕ ਕੋਟਲੀ, ਪ੍ਰੇਮ ਸਿੰਘ ਸਾਹ ਸਾਬਕਾ ਸਰਪੰਚ ਤਾਜੇਚੱਕ, ਰਣਦੀਪ ਸਿੰਘ ਰਾਣਾ ਕੋਟਲੀ ਸਰਕਲ ਪ੍ਰਧਾਨ, ਨੰਬਰਦਾਰ ਸੁਖਦੇਵ ਸਿੰਘ ਖਾਪੜਖੇੜੀ, ਕੁਲਵੰਤ ਸਿੰਘ ਢਿੱਲੋਂ ਖਾਪੜਖੇੜੀ ਲਖਨਾਊ ਵਾਲੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ, ਕੁਲਦੀਪ ਸਿੰਘ ਖਾਪੜਖੇੜੀ, ਮਹਿਲ ਸਿੰਘ ਧੱਤਲ, ਸੁਖਦੇਵ ਸਿੰਘ ਧੱਤਲ, ਵਿਰਸਾ ਸਿੰਘ ਧੱਤਲ, ਡਾਕਟਰ ਜੋਗਿੰਦਰਪਾਲ ਸ਼ਰਮਾ ਤਾਜੇਚੱਕ, ਬਲਵਿੰਦਰ ਸਿੰਘ ਸੂਬੇਦਾਰ ਤਾਜੇਚੱਕ, ਸਾਬਕਾ ਸਰਪੰਚ ਅਮਨਪ੍ਰੀਤ ਸਿੰਘ ਧਿੰਦ ਕੋਟਲੀ ਨਸੀਰ ਖ਼ਾਂ, ਨੰਬਰਦਾਰ ਸੁਖਦੇਵ ਸਿੰਘ ਖਾਪੜਖੇੜੀ, ਕਵਲਜੀਤ ਸਿੰਘ ਢਿੱਲੋਂ ਖਾਪੜਖੇੜੀ, ਸਾਬਕਾ ਸਰਪੰਚ ਪ੍ਰੇਮ ਸਿੰਘ ਸਾਹ ਤਾਜੂਚੱਕ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸਾਗਣਾ, ਸਾਬਕਾ ਸਰਪੰਚ ਬਲਕਾਰ ਸਿੰਘ ਸਾਗਣਾ, ਜਸਪਾਲ ਸਿੰਘ ਭੱਟੀ ਖਾਪੜਖੇੜੀ ਆਦਿ ਸੰਗਤਾਂ ਹਾਜ਼ਰ ਸਨ।