ਧਾਰਮਿਕ ਸਮਾਗਮ ਪ੍ਰੇਮ ਭਾਵਨਾ ਦਾ ਸੁਨੇਹਾ ਦਿੰਦੇ : ਰੰਧਾਵਾ
ਧਾਰਮਿਕ ਸਮਾਗਮ ਪ੍ਰੇਮ ਭਾਵਨਾ ਦਾ ਸੁਨੇਹਾ ਦਿੰਦੇ : ਰੰਧਾਵਾ
Publish Date: Thu, 14 May 2026 06:20 PM (IST)
Updated Date: Fri, 15 May 2026 04:09 AM (IST)
ਫੋਟੋ-34 ਕੈਪਸ਼ਨ : ਲੰਗਰ ਦੀ ਸੇਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਤਲੀਘਰ ਸਰਕਲ ਦੇ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ, ਸਮਾਜ ਸੇਵਕ ਸੋਨੂੰੂ ਖੋਖਰ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੰਟੋਨਮੈਂਟ ਏਰੀਆ ਸਿੱਧੀ ਪਾਰਕ ਕੈਂਟ ਵਿਖੇ ਸਮਾਜ ਸੇਵਕ ਸੋਨੂੰ ਖੋਖਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਭਗਵਾਨ ਸ਼ਿਵ ਸ਼ੰਕਰ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਤਲੀਘਰ ਸਰਕਲ ਦੇ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਲੰਗਰ ਦੀ ਸੇਵਾ ਵੀ ਨਿਭਾਈ ਤੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਪਸੀ ਪ੍ਰੇਮ ਭਾਵਨਾ ਦਾ ਸੁਨੇਹਾ ਦਿੰਦੇ ਹਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਗੋਰਾ ਰੰਧਾਵਾ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਜ ਸੇਵਕ ਸੋਨੂੰ ਖੋਖਰ ਨੇ ਦੱਸਿਆ ਕਿ ਇਹ ਸਮਾਰੋਹ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਰਾਜਨ ਗਿੱਲ, ਸੁਰੇਸ਼ ਕੁਮਾਰ, ਰਕੇਸ਼ ਗਿੱਲ, ਤਰੁਣ ਭੱਟੀ, ਸਾਜਨ ਪ੍ਰਧਾਨ, ਤਰਸੇਮ ਸਿੰਘ ਚੰਗਿਆੜਾ ਮੈਂਬਰ ਪੀਏਸੀ ਹਾਜ਼ਰ ਸਨ।