ਗਵਰਨਰ ਹਾਊਸ ਵੱਲ ਪੈਦਲ ਮਾਰਚ ’ਚ ਹੋਵਾਂਗੇ ਸ਼ਾਮਲ
ਗਵਰਨਰ ਹਾਊਸ ਵੱਲ ਪੈਦਲ ਮਾਰਚ ’ਚ ਹੋਵਾਂਗੇ ਸ਼ਾਮਿਲ
Publish Date: Thu, 14 May 2026 06:12 PM (IST)
Updated Date: Fri, 15 May 2026 04:07 AM (IST)

ਫੋਟੋ:20 ਕੈਪਸ਼ਨ: ਨਾਗ ਖੁਰਦ ਵਿਖੇ ਇਕੱਤਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਇਕਾਈ ਦੇ ਪ੍ਰਧਾਨ ਜ਼ਸਪਾਲ ਸਿੰਘ ਨਾਗ ਨਵੇ ਅਤੇ ਹੋਰ ਆਗੂ। * ਸਾਰੀਆਂ ਤਿਆਰੀਆਂ ਮੁਕੰਮਲ : ਪ੍ਰਧਾਨ ਜਸਪਾਲ ਸਿੰਘ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਨਾਗ ਨਵੇ ਦੀ ਅਗਵਾਈ ਵਿਚ ਪਿੰਡ ਨਾਗ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰਤਾ ਹੋਈ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 15 ਮਈ ਨੂੰ ਰਾਜਪਾਲ ਪੰਜਾਬ ਦੇ ਦਫ਼ਤਰ ਵੱਲ ਕੀਤੇ ਜਾਣ ਵਾਲੇ ਪੈਦਲ ਮਾਰਚ ਵਿਚ ਹਿੱਸਾ ਲੈਣ ਦਾ ਫੈਂਸਲਾ ਕੀਤਾ ਗਿਆ। ਜਥੇਬੰਦੀ ਦੇ ਪ੍ਰੈਸ ਸਕੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 15 ਮਈ ਨੂੰ ਕਿਸਾਨਾਂ ਵੱਲੋਂ ਰਾਜਪਾਲ ਭਵਨ ਚੰਡੀਗੜ੍ਹ ਵੱਲ ਪੈਦਲ ਮਾਰਚ ਕੀਤਾ ਜਾਣਾ ਹੈ ਜਿਸ ਵਿਚ ਸਰਕਲ ਇਕਾਈ ਮਜੀਠਾ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਦੌਰਾਨ ਰਾਜਪਾਲ ਪੰਜਾਬ ਰਾਹੀ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਭਾਖੜਾ ਬਿਆਸ ਮੈਨੇਜ਼ਮੈਟ ਬੋਰਡ ਵਿਚ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦੇ ਫੈਸਲਾ ਵਾਪਸ ਲਿਆ ਜਾਵੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਪੀ ਜਾਵੇ, ਦਰਿਆਈ ਪਾਣੀਆਂ ਦਾ ਮਸਲਾ ਹੱਲ ਕੀਤਾ ਜਾਵੇ, ਕੁਦਰਤੀ ਆਫਤਾਂ ਨਾਲ ਖਰਾਬ ਹੋਈਆਂ ਕਿਸਾਨਾਂ ਦੀਆਂ ਫਸਲਾਂ ਦਾ ਬਣਦਾ ਯੋਗ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ ਆਦਿ ਹਨ। ਇਸ ਮੌਕੇ ਕਿਸਾਨ ਆਗੂਆਂ ਵਿਚ ਕੁਲਦੀਪ ਸਿੰਘ ਨਾਗ ਕਲਾਂ, ਮੁਖਵੰਤ ਸਿੰਘ ਆਬਾਦੀ ਵਰਪਾਲ, ਹਰਦੀਪ ਸਿੰਘ ਨਾਗ ਖੁਰਦ, ਸਿਮਰਜੀਤ ਸਿੰਘ, ਲਖਵਿੰਦਰ ਸਿੰਘ, ਅਰੁਣ ਕੁਮਾਰ, ਵਰਿੰਦਰ, ਕੁਮਾਰ, ਸਤਪਾਲ ਸਿੰਘ, ਨਰਿੰਦਰ ਸਿੰਘ, ਮਨਜਿੰਦਰ ਸਿੰਘ, ਰਾਜ ਧੰਜੂ, ਰਣਜੀਤ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ ਸ਼ਾਹ, ਪ੍ਰਭ ਸਿੰਘ ਸ਼ਾਹ, ਲਖਬੀਰ ਸਿੰਘ, ਨਵਪ੍ਰੀਤ ਸਿੰਘ, ਗੋਪਾਲ ਸਿੰਘ ਸੋਹੀਆਂ ਕਲਾਂ ਆਦਿ ਹਾਜ਼ਰ ਸਨ।