ਬੱਚਿਆਂ ਨੇ ਥਰੋ ਬਾਲ ਟੂਰਨਾਮੈਂਟ ’ਚ ਤੀਜਾ ਸਥਾਨ ਹਾਸਲ ਕੀਤਾ
ਬੱਚਿਆਂ ਨੇ ਥਰੋ ਬਾਲ ਟੂਰਨਾਮੈਂਟ ’ਚ ਤੀਜਾ ਸਥਾਨ ਹਾਸਲ ਕੀਤਾ
Publish Date: Thu, 14 May 2026 06:06 PM (IST)
Updated Date: Fri, 15 May 2026 04:07 AM (IST)
ਫੋਟੋ-24 ਕੈਪਸਨ--ਸੇਠ ਰਾਮ ਲਾਲ ਐਸਐਸਸੀ ਸਕੂਲ ਵਰਿਆਮ ਨੰਗਲ ਦੇ ਥਰੋ ਬਾਲ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪੂਨਮ ਦੁੱਗਲ ਤੇ ਹੋਰ। ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਸੇਠ ਰਾਮ ਲਾਲ ਐੱਸਐੱਸਸੀ ਸਕੂਲ ਵਰਿਆਮ ਨੰਗਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਦੇ ਸਟੇਟ ਜ਼ੋਨਲ ਅੰਡਰ-17 ਥਰੋ ਬਾਲ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪੂਨਮ ਦੁੱਗਲ ਅਤੇ ਅਸ਼ੋਕ ਪੁਰੀ ਨੇ ਬੱਚਿਆਂ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕੇ ਇਹ ਖੇਡ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਦੌਰਾਨ ਉਨ੍ਹਾਂ ਵਲੋਂ ਸਕੂਲ ਦੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਸੇਵਕ ਸਿੰਘ, ਹਰਪ੍ਰੀਤ ਕੌਰ, ਅੰਜਲੀ, ਮੀਨੂ, ਤੇਜਿੰਦਰ ਕੌਰ ਆਦਿ ਸਟਾਫ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।