12ਵੀਂ ਦੇ ਨਤੀਜਿਆਂ ’ਚ ਛਾਏ ਡੀਆਰ ਮਾਡਰਨ ਸਕੂਲ ਦੇ ਵਿਦਿਆਰਥੀ
12ਵੀਂ ਦੇ ਨਤੀਜਿਆਂ ’ਚ ਛਾਏ ਡੀਆਰ ਮਾਡਰਨ ਸਕੂਲ ਦੇ ਵਿਦਿਆਰਥੀ
Publish Date: Thu, 14 May 2026 06:01 PM (IST)
Updated Date: Fri, 15 May 2026 04:07 AM (IST)

ਫੋਟੋ-9 ਕੈਪਸ਼ਨ : ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਐਮਡੀ ਰਵਿੰਦਰ ਪਠਾਨੀਆ, ਪ੍ਰਿੰਸੀਪਲ ਹਿਮਾਨੀ ਪਠਾਨੀਆ ਅਤੇ ਹੋਰ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਸਕੂਲ ਨੇ 100 ਫ਼ੀਸ਼ਦੀ ਨਤੀਜਾ ਪ੍ਰਾਪਤ ਕੀਤਾ ਅਤੇ ਵਿਿਦਆਰਥੀਆਂ ਦੀ ਸ਼ਾਨਦਾਰ ਸਫਲਤਾ ਨੇ ਸਕੂਲ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਸਕੂਲ ਦੀ ਵਿਦਿਆਰਥਣ ਤਰੁਣਪ੍ਰੀਤ ਕੌਰ ਨੇ 96.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਛੇਹਰਟਾ ਇਲਾਕੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੈਡੀਕਲ ਦੀਆਂ ਵਿਿਦਆਰਥਣਾਂ ਲਵਜੋਤ ਕੌਰ ਨੇ 95.3 ਫ਼ੀਸਦੀ, ਜਸ਼ਨਦੀਪ ਕੌਰ ਨੇ 93.4 ਫ਼ੀਸਦੀ, ਸਿਮਰਨਜੀਤ ਕੌਰ ਅਤੇ ਕੁਲਜੀਤ ਸਿੰਘ ਨੇ 91 ਫ਼ੀਸਦੀ, ਸਾਕਸ਼ੀ ਨੇ 84 ਫ਼ੀਸਦੀ ਅਤੇ ਸ਼ੁਭ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਥਾਨ ਪ੍ਰਾਪਤ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਸਕੂਲ ਵਿਚ ਖੁਸ਼ੀ ਲਿਆਂਦੀ। ਸਕੂਲ ਦੇ ਚੇਅਰਮੈਨ ਡੀਐਸ ਪਠਾਨੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਹਿਮਾਨੀ ਪਠਾਨੀਆ ਨੇ ਵਿਦਿਆਰਥੀ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕੀਤੀ। ਵਿਦਿਆਰਥੀਆਂ ਦੀ ਸਫਲਤਾ ਦਾ ਸਕੂਲ ਕੈਂਪਸ ਵਿਚ ਜਸ਼ਨ ਮਨਾਇਆ ਗਿਆ। ਵਿਦਿਆਰਥੀਆਂ ਨੂੰ ਮਠਿਆਈਆਂ ਦਿੱਤੀਆਂ ਗਈਆਂ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼, ਮਾਪਿਆਂ ਤੇ ਵਿਦਿਆਰਥੀਆਂ ਨੇ ਸਾਰੇ ਸਫਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।