ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਵੱਲੋਂ 8 ਮੈਰਿਟਾਂ ’ਤੇ ਕਬਜ਼ਾ
ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ 8 ਸਟੇਟ ਮੈਰਿਟਾਂ ’ਤੇ ਕਬਜਾ
Publish Date: Thu, 14 May 2026 05:56 PM (IST)
Updated Date: Fri, 15 May 2026 04:06 AM (IST)

ਫੋਟੋ-10 ਫੋਟੋ ਕੈਪਸਨ - ਪੁਜੀਸ਼ਨਾਂ ਲੈਣ ਵਾਲਿਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਪ੍ਰਿੰ. ਮਨਪ੍ਰੀਤ ਕੌਰ, ਡਾਇਰੈਕਟਰ ਕੁਲਜੀਤ ਸਿੰਘ ਬਾਠ ਤੇ ਸਟਾਫ। ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਂਕ ਮਹਿਤਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੇ 8 ਵਿਦਿਆਰਥੀਆਂ ਨੇ ਜਿਥੇ ਸਟੇਟ ਮੈਰਿਟ ਵਿਚ ਆਪਣਾ ਨਾਂ ਦਰਜ ਕੀਤਾ, ਉਥੇ ਹੀ ਜਿਲ੍ਹਾ ਅੰਮ੍ਰਿਤਸਰ ਵਿਚ ਤੀਜੀ ਪੁਜੀਸ਼ਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ ਨੇ ਇਸ ਸ਼ਾਨਾਮੱਤੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਨੇ 500 ਵਿੱਚੋਂ 491 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 10ਵਾਂ ਤੇ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਜਸਮੀਤ ਕੌਰ, ਅਮਨਦੀਪ ਕੌਰ ਤੇ ਨਵਦੀਪ ਕੌਰ ਨੇ 490 ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਜ਼ਿਲ੍ਹੇ ’ਚੋ ਚੌਥਾ ਸਥਾਨ, ਐਸ਼ਮੀਨ ਕੌਰ ਨੇ 489 ਅੰਕ ਪ੍ਰਾਪਤ ਕਰ ਕੇ ਪੰਜਾਬ ਵਿੱਚੋਂ ਪੰਜਵਾਂ ਸਥਾਨ, ਅਸ਼ਮੀਤ ਕੌਰ, ਜਸਮੀਨ ਕੌਰ ਤੇ ਕਰਮਜੀਤ ਕੌਰ ਨੇ 485 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਕ੍ਰਮਵਾਰ 11ਵਾਂ, 12ਵਾਂ ਅਤੇ 16ਵਾਂ ਸਥਾਨ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ। ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ। ਵਿਦਿਆਰਥੀਆਂ ਦੀ ਇਸ ਸ਼ਾਨਮੱਤੀ ਅਤੇ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ, ਡਾਇਰੈਕਟਰ ਕੁਲਵੰਤ ਕੌਰ ਬਾਠ, ਪ੍ਰਿੰਸੀਪਲ ਮਨਪ੍ਰੀਤ ਕੌਰ, ਮੁੱਖ ਪ੍ਰਬੰਧਕ ਮਨਜੀਤ ਕੌਰ ਅਤੇ ਪ੍ਰਬੰਧਕ ਬਲਦੇਵ ਸਿੰਘ (ਡੀਪੀ), ਮਿਹਨਤੀ ਅਧਿਆਪਕ ਜਗਦੀਪ ਸਿੰਘ, ਹਰਮਿੰਦਰ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।