ਬਸਪਾ ਅੰਬੇਡਕਰ ਪਾਰਟੀ ਲੜੇਗੀ 2027 ਦੀਆਂ ਚੋਣਾਂ
ਬਸਪਾ ਅੰਬੇਡਕਰ ਪਾਰਟੀ ਲੜੇਗੀ 2027 ਦੀਆਂ ਚੋਣਾਂ
Publish Date: Thu, 14 May 2026 05:53 PM (IST)
Updated Date: Fri, 15 May 2026 04:06 AM (IST)

* 117 ਸੀਟਾਂ ਤੋਂ ਮੈਦਾਨ ’ਤੇ ਉਤਰਨਗੇ ਉਮੀਦਵਾਰ : ਕੰਵਲਜੀਤ ਸਹੋਤਾ ਫੋਟੋ: 29 ਕੈਪਸ਼ਨ : ਮੀਟਿੰਗ ਦੌਰਾਨ ਕੰਵਲਜੀਤ ਸਿੰਘ ਸਹੋਤਾ ਤੇ ਸਮੂਹ ਅਹੁਦੇਦਾਰ। ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਸਪਾ ਅੰਬੇਡਕਰ ਪਾਰਟੀ ਵੱਲੋਂ ਮਿਸ਼ਨ 2027 ਨੂੰ ਸਫਲ ਬਣਾਉਣ ਲਈ ਸ਼ੁਰੂ ਕੀਤੀਆਂ ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਹਲਕਾ ਉਤਰੀ ਦੇ ਅਧੀਨ ਆਉਂਦੇ ਪਿੰਡ ਨੰਗਲੀ ਵਿਖੇ ਦੀਪ ਸਿੰਘ ਦੇ ਗ੍ਰਹਿ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮੂਹ ਅਹੁਦੇਦਾਰਾਂ ਵਲੋ ਸਹੋਤਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਹੋਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਅੰਬੇਡਕਰ ਪਾਰਟੀ ਵਲੋਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਗਰੀਬ ਲੋਕਾਂ ਦੇ ਹੱਕ ਮਾਰ ਕੇ ਬੈਠੀ ਸਰਕਾਰ ਨੂੰ ਜਗਾਉਣ ਲਈ ਪਾਰਟੀ ਵਲੋ ਸਮੇਂ ਸਮੇਂ ਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ, ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾ ਕੇ ਗਰੀਬਾਂ ਦੇ ਹੱਕ ਦਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਦੇਖਣ ਨੂੰ ਮਿਿਲਆ ਹੈ ਕਿ ਵੋਟਾਂ ਸਮੇਂ ਗਰੀਬਾਂ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਹਾਸਲ ਕਰਨ ਵਾਲੀਆਂ ਸਰਕਾਰਾਂ ਨੇ ਕੋਈ ਵੀ ਸਾਰ ਨਹੀਂ ਲਈ ਹੈ ਤੇ ਲੋਕ ਲੰਮੇਂ ਸਮੇਂ ਤੋਂ ਹੱਕ ਮਿਲਣ ਦੀ ਉਡੀਕ ਕਰ ਰਹੇ ਹਨ, ਜੋ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਤੋਂ ਬਾਅਦ ਖਤਮ ਹੋ ਸਕਦੀ ਹੈ ਜੇਕਰ ਲੋਕ ਬਿਨਾਂ ਕਿਸੇ ਲਾਲਚ ਦੇ ਲੋਕ ਹਿੱਤ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਪੂਰਾ ਸਮਰਥਨ ਦੇਣ। ਸਹੋਤਾ ਨੇ ਕਿਹਾ ਕਿ ਇਸ ਵਾਰ ਬਸਪਾ ਅੰਬੇਡਕਰ ਪਾਰਟੀ 2027 ਦੀਆਂ ਚੋਣਾਂ ਵਿਚ ਪੂਰੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇਗੀ ਅਤੇ ਹਰੇਕ ਵਿਧਾਨਸਭਾ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ, ਜਿਸ ਦੀ ਤਿਆਰੀ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੌਕੇ ਸਮੀ ਜਸਲ ਪ੍ਰਧਾਨ ਮਹਿਲਾਂ ਵਿੰਗ, ਜਗਜੀਤ ਸਿੰਘ, ਅਜੇ ਪਹਿਲਵਾਨ, ਗੁਰਵਿੰਦਰ ਸਿੰਘ ਮਿੰਟਾ, ਹਰਪ੍ਰੀਤ ਸਿੰਘ ਹੈਪੀ, ਗੁਰਜੰਟ, ਰਣਜੋਤ ਸਿੰਘ, ਸੁਨੀਲ, ਸੁਖਰਾਜ ਸਿੰਘ, ਰੁੱਖਮਨ ਸਿੰਘ, ਲਾਡੀ, ਬਿਕਰਮ ਸਿੰਘ, ਸੰਦੀਪ ਕੌਰ, ਕਸ਼ਮੀਰ ਕੌਰ, ਰਾਜ ਕੌਰ ਆਦਿ ਹਾਜ਼ਰ ਸਨ।