ਵੈਬ ਸੀਰੀਜ਼ 'ਬੇਬੇ ਦੀ ਬੈਠਕ' ਦੀ ਸ਼ੂਟਿੰਗ ਮੁਕੰਮਲ
ਵੈਬ ਸੀਰੀਜ਼ 'ਬੇਬੇ ਦੀ ਬੈਠਕ' ਦੀ ਸ਼ੂਟਿੰਗ ਮੁਕੰਮਲ
Publish Date: Thu, 14 May 2026 05:46 PM (IST)
Updated Date: Fri, 15 May 2026 04:06 AM (IST)

ਫੋਟੋ-48 ਕੈਪਸਨ - ਵੈਬ ਸੀਰੀਜ਼ ਚ ਅਦਾਕਾਰੀ ਕਰਨ ਵਾਲੇ ਅਦਾਕਾਰ ਮੁੰਬਈ ਦੀ ਟੀਮ ਨਾਲ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮਿ੍ਤਸਰ ਸ਼ਹਿਰ ਦੀ ਅਦਾਕਾਰਾ ਗੁਰਮੀਤ ਕੌਰ ਨੇ ਹਾਸੇ, ਭਾਵਪੂਰਣ ਅਤੇ ਸਮਾਜ ਨੂੰ ਸੰਦੇਸ਼ ਦੇਣ ਵਾਲੀ ਵੈਬ ਸੀਰੀਜ਼ ਦਾ ਨਿਰਮਾਣ ਕੀਤਾ ਹੈ ਜਿਸ ਦੀ ਸ਼ੂਟਿੰਗ ਅੰਮਿ੍ਤਸਰ ਸ਼ਹਿਰ ਦੇ ਨੇੜਲੇ ਇਲਾਕੇ ਚ ਕੀਤੀ ਗਈ ਹੈ! ਇਸਦੇ ਡਾਇਰੈਕਟਰ ਮੁੰਬਈ ਤੋਂ ਜ਼ੀ ਪੰਜਾਬੀ ਦੇ ਡਾਇਰੈਕਟਰ ਰਹੇ ਸੰਤੋਸ਼ ਦਿਉੱਧਰ ਹਨ ਅਤੇ ਕੈਮਰਾਮੈਨ ਛਾਇਆਕਾਰ ਮੁਰਲੀ ਅਤੇ ਚੰਦਨ ਵੀ ਉਚੇਚੇ ਤੌਰ ਤੇ ਮੁੰਬਈ ਤੋਂ ਪਹੁੰਚੇ ਹੋਏ ਹਨ।ਗੁਰਮੀਤ ਕੌਰ ਇਸ ’ਚ ਮੁਖ ਭੂਮਿਕਾ ’ਚ ਹਨ ਤੇ ਸਾਜਨ ਕਪੂਰ, ਨਾਜ਼ਿਸ਼ ਮਾਨ, ਅਤੁਲ ਸ਼ਰਮਾ ਅਤੇ ਬਾਲ ਕਲਾਕਾਰ ਤੇ ਹੋਰ ਕਲਾਕਾਰ ਭੂਮਿਕਾਵਾਂ ਨਿਭਾ ਰਹੇ ਹਨ। ਸ਼ੂਟਿੰਗ ਦੇ ਪ੍ਰਬੰਧ ਦਾ ਕੰਮ ਪਾਇਲਟ ਸਿੰਘ, ਪੋ੍ਡਕਸ਼ਨ ਮੈਨੇਜਰ ਸੁਮਿਤ ਭਗਤ ਸੰਜੂ, ਰਾਹੁਲ ਸਹਿਯੋਗੀ ਤੌਰ ਤੇ ਕੰਮ ਕਰ ਰਹੇ ਹਨ। ਨਿਰਮਾਤਾ ਗੁਰਮੀਤ ਕੌਰ ਨੇ ਆਪਣੇ ਅਦਾਕਾਰੀ ਦੇ ਗੁਰੂ ਮੁਕੇਸ਼ ਕੁੰਦਰਾ ਨੂੰ ਯਾਦ ਕਰਦਿਆਂ ਆਖਿਆ ਕਿ ਕੋਸ਼ਿਸ਼ ਅਤੇ ਨਿਰੰਤਰਤਾ ਬਹੁਤ ਜਰੂਰੀ ਹੈ ਤੇ ਨਾਲ ਹੀ ਥੀਏਟਰ ਕਲਾਕਾਰਾਂ ਨੂੰ ਕੰਮ ਦੇਣਾ ਤੇ ਨਾਲ ਜੋੜੀ ਰੱਖਣਾ ਉਨ੍ਹਾਂ ਦਾ ਮੁੱਖ ਮੰਤਵ ਹੈ। ਮੁੰਬਈ ਤੋਂ ਆਏ ਨਿਰਦੇਸ਼ਕ ਸੰਤੋਸ਼ ਦਿਉਧਰ ਨੇ ਆਖਿਆ ਕਿ ਉਹ ਵਧੀਆ ਵੈਬ ਸੀਰੀਜ਼ ਤਿਆਰ ਕਰ ਰਹੇ ਹਾਨ ਤੇ ਆਸ ਉਮੀਦ ਕਰਦੇ ਹਾਂ ਕਿ ਸਿਨੇ ਦਰਸ਼ਕ ਇਸਨੂੰ ਭਰਵਾਂ ਹੁੰਗਾਰਾ ਦੇਣਗੇ। ਇਸ ਵੈਬ ਸੀਰੀਜ਼ ਦੇ ਨਿਰਮਾਣ ’ਚ ਨਿਰਮਾਤਾ ਗੁਰਮੀਤ ਕੌਰ ਦੇ ਬੇਟੇ ਡਾਕਟਰ ਜਸ਼ਨਪੀ੍ਤ ਸਿੰਘ ਤੇ ਇੰਜੀਨੀਅਰ ਸ਼ਗੁਨਪ੍ਰੀਤ ਸਿੰਘ ਨੇ ਪੂਰਾ ਸਹਿਯੋਗ ਕੀਤਾ! ਇਹ ਵੈਬ ਸੀਰੀਜ਼ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ।