ਸੀਟੂ ਜਥੇਬੰਦੀ ਵੱਲੋਂ ਥਾਣਾ ਰਮਦਾਸ ਦੇ ਘਿਰਾਓ ਦਾ ਐਲਾਨ
ਸੀਟੂ ਜਥੇਬੰਦੀ ਵਲੋਂ ਥਾਣਾ ਰਮਦਾਸ ਦੇ ਘਿਰਾਓ ਦਾ ਐਲਾਨ
Publish Date: Thu, 14 May 2026 05:45 PM (IST)
Updated Date: Fri, 15 May 2026 04:04 AM (IST)

ਕੈਪਸਨ - ਗੱਲਬਾਤ ਦੌਰਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਜਨਾਲਾ ਦੇ ਇਕ ਸਕੂਲ ਚ ਮੁੱਖ ਅਧਿਆਪਕ ਵਲੋਂ ਪੁਲਿਸ ਦੀ ਮੱਦਦ ਨਾਲ ਮਿਡ ਡੇ ਵੀਲ ਵਰਕਰ ਗੁਰਮੀਤ ਕੌਰ ਨੂੰ ਜਲੀਲ ਕੀਤੇ ਜਾਣ ਅਤੇ ਸਕੂਲ ਚੋਂ ਬਾਹਰ ਕੱਢਣ ਦੇ ਵਿਰੋਧ ਚ ਸੀਟੂ ਜਥੇਬੰਦੀ ਨੇ ਥਾਣਾ ਰਮਦਾਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੁਤਲੀਘਰ ਸਥਿਤ ਸੀਟੂ ਜਥੇਬੰਦੀ ਦੇ ਦਫ਼ਤਰ ਵਿਖੇ ਜਥੇਬੰਦੀ ਦੇ ਆਗੂ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਵਾ ਵਰਕਰ ਗੁਰਮੀਤ ਕੌਰ ਨੂੰ ਜੋ ਜਲੀਲ ਕਰਕੇ ਸਕੂਲ ਚੋਂ ਬਾਹਰ ਕੱਢਿਆ ਗਿਆ ਹੈ ਇਹ ਬੇਹੱਦ ਨਿੰਦਣਯੋਗ ਘਟਨਾ ਹੈ। ਕਾਮਰੇਡ ਅਜਨਾਲਾ ਨੇ ਕਿਹਾ ਕਿ ਸੀਟੂ ਜਥੇਬੰਦੀ ਵਿਧਵਾ ਵਰਕਰ ਗੁਰਮੀਤ ਕੌਰ ਦੇ ਹੱਕ ਵਿਚ ਡਟ ਕੇ ਖੜੇਗੀ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ 16 ਮਈ ਨੂੰ ਪੁਲਿਸ ਥਾਣਾ ਰਮਦਾਸ ਵਿਖੇ ਮਿਡ ਡੇ ਮੀਲ ਵਰਕਰ, ਸੀਟੂ ਵਰਕਰ ਤੇ ਕਿਸਾਨ ਸਭਾ ਤੇ ਹੋਰ ਜਥੇਬੰਦੀਆਂ ਵਲੋਂ ਪੁਲਿਸ ਥਾਣਾ ਰਮਦਾਸ ਦਾ ਘਿਰਾਓ ਕੀਤਾ ਜਾਵੇਗਾ। ਕਾਮਰੇਡ ਅਜਨਾਲਾ ਨੇ ਸਪੱਸ਼ਟ ਕੀਤਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਸਵਿੰਦਰ ਸਿੰਘ ਮੀਰਾਂਕੋਟ, ਜਸਬੀਰ ਸਿੰਘ ਝਬਾਲ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਚਰਨਜੀਤ ਮਜੀਠਾ ਪ੍ਰਧਾਨ ਸੀਟੂ ਅਤੇ ਸੁਮਨ ਰਾਣੀ ਪ੍ਰਧਾਨ ਮਿਡ ਡੇ ਮੀਲ ਵਰਕਰ ਯੂਨੀਅਨ ਤੇ ਕਾਮਰੇਡ ਕਿਰਪਾ ਰਾਮ ਤੋਂ ਇਲਾਵਾ ਹੋਰ ਸਾਥੀ ਹਾਜ਼ਰ ਸਨ।