ਏਜੀਸੀ ਨੇ ਦਸਮੇਸ਼ ਮੈਡੀਸਿਟੀ ਨਾਲ ਐੱਮਓਯੂ ਕੀਤਾ ਸਾਇਨ
ਏਜੀਸੀ ਨੇ ਦਸ਼ਮੇਸ਼ ਮੈਡੀਸਿਟੀ ਨਾਲ ਕੀਤਾ ਐਮਓਯੂ
Publish Date: Thu, 14 May 2026 05:44 PM (IST)
Updated Date: Fri, 15 May 2026 04:04 AM (IST)

ਫੋਟੋ : 42 ਕੈਪਸ਼ਨ : ਏਜੀਸੀ ਵਿਖੇ ਭਵਿੱਖ ਅਤੇ ਹੈਲਥਕੇਅਰ ਪ੍ਰੋਫ਼ੈਸ਼ਨਲ ਨੂੰ ਮਜ਼ਬੂਤ ਬਣਾਉਣ ਲਈ ਦਸਮੇਸ਼ ਮੈਡੀਸਿਟੀ ਨਾਲ ਕੀਤਾ ਐਮਓਯੂ ਮੌਕੇ ਦੇ ਦ੍ਰਿਸ਼। * ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਸਕਿਲਜ਼, ਗਿਆਨ ਅਤੇ ਰੋਜ਼ਗਾਰ ਯੋਗਤਾ ਵਿੱਚ ਵਾਧਾ ਹੋਵੇਗਾ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅਕਾਦਮਿਕ ਉਤਕ੍ਰਿਸ਼ਟਤਾ, ਪ੍ਰੋਫੈਸ਼ਨਲ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਸਿੱਧ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਨੇ ਅਲਾਇਡ ਐਂਡ ਹੈਲਥ ਕੇਅਰ ਸਾਇੰਸਸ ਦੇ ਵਿਦਿਆਰਥੀਆਂ ਨੂੰ ਵਧੀਆ ਪ੍ਰੈਕਟੀਕਲ ਟ੍ਰੇਨਿੰਗ ਤੇ ਪ੍ਰੋਫੈਸ਼ਨਲ ਐਕਸਪੋਜ਼ਰ ਪ੍ਰਦਾਨ ਕਰਨ ਲਈ ਦਸਮੇਸ਼ ਮੈਡੀਸਿਟੀ ਨਾਲ ਇਕ ਐੱਮਓਯੂ ਸਾਇਨ ਕੀਤਾ ਹੈ। ਇਸ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਲੀਨਿਕਲ ਟ੍ਰੇਨਿੰਗ, ਆਧੁਨਿਕ ਹੈਲਥਕੇਅਰ ਪ੍ਰਣਾਲੀਆਂ ਦੀ ਜਾਣਕਾਰੀ ਅਤੇ ਇੰਡਸਟਰੀ-ਓਰੀਐਂਟਿਡ ਲਰਨਿੰਗ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਭਾਈਚਾਰੇ ਤਹਿਤ ਵਿਦਿਆਰਥੀਆਂ ਨੂੰ ਮਾਡਰਨ ਹੈਲਥਕੇਅਰ ਪ੍ਰੈਕਟਿਸਜ਼, ਪੇਸ਼ੈਂਟ ਕੇਅਰ ਮੈਨੇਜਮੈਂਟ ਅਤੇ ਮੈਡੀਕਲ ਪ੍ਰਕਿਰਿਆਵਾਂ ਬਾਰੇ ਪ੍ਰੈਕਟੀਕਲ ਜਾਣਕਾਰੀ ਅਤੇ ਮਾਹਿਰਾਂ ਦੀ ਰਹਿਨੁਮਾਈ ਹਾਸਲ ਹੋਵੇਗੀ। ਇਹ ਐੱਮਓਯੂ ਇੰਟਰਨਸ਼ਿਪਸ, ਕਲੀਨਿਕਲ ਟ੍ਰੇਨਿੰਗ ਪ੍ਰੋਗਰਾਮਾਂ, ਵਰਕਸ਼ਾਪਾਂ, ਐਕਸਪਰਟ ਸੈਸ਼ਨਾਂ ਅਤੇ ਪਲੇਸਮੈਂਟ ਸਹਾਇਤਾ ਨੂੰ ਵੀ ਉਤਸ਼ਾਹਿਤ ਕਰੇਗਾ, ਜਿਸ ਨਾਲ ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਸਕਿਲਜ਼, ਗਿਆਨ ਅਤੇ ਰੋਜ਼ਗਾਰ ਯੋਗਤਾ ਵਿੱਚ ਵਾਧਾ ਹੋਵੇਗਾ। ਏਜੀਸੀ ਦੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਕਿਹਾ ਕਿ ਹੈਲਥਕੇਅਰ ਖੇਤਰ ਨੂੰ ਅਜਿਹੇ ਮਾਹਿਰ ਪ੍ਰੋਫੈਸ਼ਨਲਜ਼ ਦੀ ਲੋੜ ਹੈ ਜੋ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵਿੱਚ ਵੀ ਨਿਪੁੰਨ ਹੋਣ। ਡੈਸ਼ਮੇਸ਼ ਮੈਡੀਸਿਟੀ ਨਾਲ ਇਹ ਸਹਿਯੋਗ ਵਿਿਦਆਰਥੀਆਂ ਨੂੰ ਮਹੱਤਵਪੂਰਨ ਕਲੀਨਿਕਲ ਐਕਸਪੋਜ਼ਰ ਅਤੇ ਹਸਪਤਾਲੀ ਤਜਰਬਾ ਪ੍ਰਦਾਨ ਕਰੇਗਾ, ਜਿਸ ਨਾਲ ਉਹ ਭਵਿੱਖ ਵਿੱਚ ਹੈਲਥਕੇਅਰ ਇੰਡਸਟਰੀ ਦੀਆਂ ਵਧਦੀਆਂ ਲੋੜਾਂ ਨੂੰ ਆਤਮਵਿਸ਼ਵਾਸ ਅਤੇ ਪ੍ਰੋਫੈਸ਼ਨਲ ਕੁਸ਼ਲਤਾ ਨਾਲ ਪੂਰਾ ਕਰ ਸਕਣਗੇ। ਇਹ ਸਹਿਯੋਗ ਏਜੀਸੀ ਦੀ ਉਸ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਅਧੀਨ ਸੰਸਥਾ ਅਕਾਦਮਿਕ ਸਿੱਖਿਆ ਨੂੰ ਪ੍ਰੈਕਟੀਕਲ ਟ੍ਰੇਨਿੰਗ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਕਲੀਨਿਕਲ ਮਾਹਰਤਾ, ਪ੍ਰੋਫੈਸ਼ਨਲ ਐਕਸਪੋਜ਼ਰ ਅਤੇ ਇੰਡਸਟਰੀ-ਸਬੰਧਤ ਹੁਨਰ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ।