ਕਈ ਕਾਂਗਰਸੀ ਪਰਿਵਾਰ ਭਾਜਪਾ ’ਚ ਸ਼ਾਮਲ
ਕਈ ਕਾਂਗਰਸੀ ਪਰਿਵਾਰ ਭਾਜਪਾ ’ਚ ਸ਼ਾਮਲ
Publish Date: Thu, 14 May 2026 05:27 PM (IST)
Updated Date: Fri, 15 May 2026 04:04 AM (IST)

ਫੋਟੋ—27 ਕੈਪਸ਼ਨ - ਕਾਂਗਰਸੀ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ ਭਾਜਪਾ ਆਗੂ ਰਾਕੇਸ਼ ਕੁਮਾਰ ਰਿੰਕੂ ਅਤੇ ਹੋਰ। ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਪੱਛਮੀ ਹਲਕੇ ਵਿਚ ਭਾਜਪਾ ਨੂੰ ਉਸ ਸਮੇਂ ਕਾਫ਼ੀ ਹੁਲਾਰਾ ਮਿਲਿਆ ਜਦੋਂ ਪੱਛਮੀ ਵਿਧਾਨ ਸਭਾ ਹਲਕੇ ਦੇ ਭਾਜਪਾ ਆਗੂ ਰਾਕੇਸ਼ ਕੁਮਾਰ ਰਿੰਕੂ ਵਾਲਮੀਕਿ ਤੋਂ ਪ੍ਰੇਰਿਤ ਹੋ ਕੇ ਪੱਛਮੀ ਹਲਕੇ ਦੇ ਪਿੰਡ ਮਹਿਲ ਬਾਬਾ ਜੀਵਨ ਸਿੰਘ ਕਾਲੋਨੀ ਦੇ ਕਈ ਕਾਂਗਰਸੀ ਪਰਿਵਾਰ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਆਗੂ ਰਾਕੇਸ਼ ਕੁਮਾਰ ਰਿੰਕੂ ਵਾਲਮੀਕਿ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਅਧੀਨ ਪੰਜਾਬ ਵਿਚ ਅਪਰਾਧ, ਨਸ਼ਾਖੋਰੀ, ਗੁੰਡਾਗਰਦੀ, ਲੁੱਟਾਂ-ਖੋਹਾਂ ਤੇ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਆਪ ਸਰਕਾਰ ਤੇ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ’ਚ ਅਸਫਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਾ ਅਪਰਾਧ, ਨਸ਼ਾ ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਸੁਪਨਾ ਝੂਠਾ ਤੇ ਖੋਖਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੋ ਰਹੀਆਂ ਗੋਲੀਬਾਰੀ ਅਤੇ ਜਬਰੀ ਵਸੂਲੀ ਦੀਆਂ ਮੰਗਾਂ ਕਾਰਨ ਪੰਜਾਬ ਦੇ ਲੋਕ ਆਪ ਸਰਕਾਰ ਦੇ ਅਧੀਨ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਲਈ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤਾਂ ਜੋ ਪੰਜਾਬ ਦਾ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ 2027 ਵਿਚ ਪੰਜਾਬ ਵਿਚ ਸਰਕਾਰ ਬਣਾਏਗੀ। ਇਸ ਮੌਕੇ ਰਾਜਨ ਮਹਿਤਾ, ਪੰਨਾ ਲਾਲ ਭਾਰਦਵਾਜ, ਅਸ਼ਵਨੀ ਸੂਰੀ, ਅਮਿਤ ਰਾਏ, ਬਾਬਾ ਸਾਬੂ ਸ਼ਾਹ, ਮਾਨਵ ਸੋਢੀ, ਸੋਮਨਾਥ, ਲੱਕੀ ਮਹਿਤਾ, ਪ੍ਰਦੀਪ ਸ਼ਰਮਾ, ਪਾਲੀ ਪ੍ਰਧਾਨ, ਕੁਲਵੰਤ ਸਿੰਘ, ਲਾਲੀ ਮਾਨ, ਲਵ ਪੰਪ ਵਾਲੇ, ਅਮਨ ਸੋਨੀ ਆਦਿ ਮੌਜੂਦ ਸਨ।