ਟਰੱਸਟ ਪਰਿਵਾਰ ਲਈ ਦਾਨੀਆਂ ਤੇ ਦਾਨਵੀਰਾਂ ਨੇ ਦਿੱਤਾ ਦਾਨ
ਟਰੱਸਟ ਪਰਿਵਾਰ ਦੇ ਲਈ ਦਾਨੀਆ ਤੇ ਦਾਨਵੀਰਾਂ ਦਿੱਤਾ ਦਾਨ
Publish Date: Thu, 14 May 2026 04:59 PM (IST)
Updated Date: Fri, 15 May 2026 04:03 AM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ (ਰਜਿ.) ਸੁਲਤਾਨਵਿੰਡ ਵਿਖੇ ਦਾਨ ਸਮੱਗਰੀ ਆਉਣੀ ਸ਼ੁਰੂ ਹੋ ਗਈ ਹੈ। ਇਸ ਦੀ ਜਾਣਕਾਰੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱØਸਿਆ ਕਿ ਬੀਤੇ ਲੰਬੇ ਸਮੇਂ ਤੋਂ ਟਰੱਸਟ ਨੂੰ ਦਾਨੀਆਂ ਤੇ ਦਾਨਵੀਰਾਂ ਵੱਲੋਂ ਦਾਨ ’ਚ ਦਿੱਤੀ ਜਾਣ ਵਾਲੀ ਸਮੱਗਰੀ ਤੇ ਰਾਸ਼ੀ ਦੇ ਸਿਲਸਿਲੇ ਤਹਿਤ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆ ਖਾਸ ਦੀ ਕਮੇਟੀ ਵੱਲੋਂ ਲੋਹੀਆਂ ਸ਼ਹਿਰੀ ਤੇ ਦਿਹਾਤੀ ਇਲਾਕੇ ਦੇ ਦਾਨੀ ਸੱਜਣਾ ਤੇ ਕਿਸਾਨ ਵੀਰਾਂ ਦੇ ਸਹਿਯੋਗ ਨਾਲ 32 ਤੋੜੇ ਕਣਕ, 13 ਡੱਬੇ ਓਆਰਐੱਸ, 10 ਕਿੱਲੋ ਦੇਸੀ ਘਿਓ, 2 ਤੋੜੇ ਚੌਲ, 2 ਤੋੜੇ ਕਾਲੇ ਤੇ ਚਿੱਟੇ ਚਨੇ, ਇਕ ਤੋੜਾ ਚਨਾ ਦਾਲ ਤੇ ਹਜ਼ਾਰਾਂ ਰੁਪਏ ਮਾਇਆ ਦਾਨ ਦੇ ਰੂਪ ’ਚ ਟਰੱਸਟ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਬੀਤੇ ਲੰਮੇ ਸਮੇਂ ਤੋਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ. ਸੁਲਤਾਵਿੰਡ ਦੇ ਪ੍ਰਬੰਧਕਾਂ ਨਾਲ ਵਧੀਆ ਤੇ ਮਿੱਠੇ ਸਬੰਧ ਸੰਪਰਕ ਬਣਾ ਕੇ ਦਾਨ ਦਿੰਦੀ ਆ ਰਹੀ ਹੈ।