ਸਾਬਕਾ ਸਰਪੰਚ ਤੇ ਸਾਥੀਆਂ ਵੱਲੋਂ ਪੁਲ 'ਤੇ ਰੇਲਿੰਗ ਲਾਉਣ ਦੀ ਮੰਗ
ਸਾਬਕਾ ਸਰਪੰਚ ਤੇ ਸਾਥੀਆਂ ਵੱਲੋਂ ਪੁਲ 'ਤੇ ਰੇਲਿੰਗ ਲਾਉਣ ਦੀ ਮੰਗ
Publish Date: Thu, 14 May 2026 04:56 PM (IST)
Updated Date: Fri, 15 May 2026 04:03 AM (IST)

ਫੋਟੋ-2 ਕੈਪਸ਼ਨ: ਗੱਲਬਾਤ ਮੌਕੇ ਸਾਬਕਾ ਸਰਪੰਚ ਪੂਰਨ ਸਿੰਘ ਖਲਚੀਆਂ ਰੋਹੀ ਦੇ ਪੁਲ ਦੀ ਰੇਲਿੰਗ ਲਾਉਣ ਦੀ ਮੰਗ ਕਰਨ ਮੌਕੇ ਸਾਥੀਆਂ ਨਾਲ। ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਸਮਾਜਸੇਵੀ ਅਤੇ ਸਾਬਕਾ ਸਰਪੰਚ ਪੂਰਨ ਸਿੰਘ ਖਲਚੀਆਂ ਨੇ ਪ੍ਰਸ਼ਾਸਨ ਤੋਂ ਰੋਹੀ ਦੇ ਪੁਲ ਤੇ ਰੇਲਿੰਗ ਲਾਉਣ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਡਰੇਨ ਦੇ ਪੁਲ ਤੇ ਕਾਫੀ ਲੰਮੇ ਸਮੇਂ ਤੋਂ ਰੇਲਿੰਗ ਨਾ ਹੋਣ ਕਾਰਨ ਰਾਤ ਦੇ ਹਨੇਰੇ ਵਿਚ ਕਈ ਵਾਰ ਪੁਲ ਤੋਂ ਕਾਰਾਂ ਗੱਡੀਆਂ ਹੇਠਾਂ ਡਿੱਗ ਕੇ ਹਾਦਸੇ ਹੋ ਚੁੱਕੇ ਹਨ। ਲੋਕਾਂ ਵੱਲੋਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪੁਲ ਦਾ ਸਾਰਾ ਕੰਮ ਜਦੋ ਸੜਕ ਬਣੀ ਸੀ, ਉਦੋਂ ਹੀ ਮੁਕੰਮਲ ਹੋ ਜਾਣਾ ਚਾਹੀਦਾ ਸੀ। ਪਰ ਤ੍ਰਾਸ਼ਦੀ ਇਹ ਕਿ ਇਹ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ ਅਤੇ ਹਾਦਸੇ ਦਾ ਡਰ ਹਮੇਸ਼ਾਂ ਬਣਿਆ ਰਹਿਦਾ ਹੈ । ਹੁਣ ਵੀ ਅਸੀ ਕਹਿੰਦੇ ਹਾਂ ਕਿ ਪ੍ਰਸ਼ਾਸਨ ਸਾਨੂੰ ਮਨਜ਼ੂਰੀ ਦੇ ਦੇਵੇ ਅਸੀ ਪੰਚਾਇਤ ਅਤੇ ਸਮਾਜਸੇਵੀਆਂ ਰਾਹੀ ਰੇਲਿੰਗ ਲਵਾ ਕੇ ਕੀਮਤੀ ਜਾਨਾਂ ਬਚਾਉਣ ਲਈ ਉੱਦਮ ਕਰ ਸਕਦੇ ਹਾਂ। ਇਸ ਸਬੰਧੀ ਮਹਿਕਮੇ ਦੇ ਐਸਡੀਓ ਤਰਲੋਚਨ ਸਿੰਘ ਨੇ ਕਿਹਾ ਕਿ ਇਸ ਦੀ ਮਨਜ਼ੂਰੀ ਮਈ ਦੇ ਅਖੀਰ ਤੱਕ ਮਿਲਣ ਦੀ ਸੰਭਾਵਨਾ ਹੈ ਤੇ ਜੁਲਾਈ ਤੱਕ ਪੁਲ ਦਾ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਮੌਕੇ ਅੰਗਰੇਜ ਸਿੰਘ, ਐਸਸੀ ਵਿੰਗ ਦੇ ਪ੍ਰਧਾਨ ਦਿਆਲ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਵੀਰ ਸਿੰਘ ਚੀਮਾ ਆਦਿ ਹਾਜ਼ਰ ਸਨ।