ਸ੍ਰੀ ਗੁਰੂ ਰਾਮਦਾਸ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਸ਼੍ਰੀ ਗੁਰੂ ਰਾਮਦਾਸ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Publish Date: Thu, 14 May 2026 04:54 PM (IST)
Updated Date: Fri, 15 May 2026 04:03 AM (IST)

ਫੋਟੋ-26 ਫੋਟੋ ਕੈਪਸਨ - ਪੁਜੀਸ਼ਨਾਂ ਲੈਣ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਡਾਇਰੈਕਟਰ ਸ਼ਿਵਚਰਨ ਸਿੰਘ, ਪ੍ਰਿੰ. ਗੁਰਦੀਪ ਕੌਰ ਤੇ ਸਟਾਫ। ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਂਕ ਮਹਿਤਾ : ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਨਾਥ ਦੀ ਖੂਹੀ (ਚੰਨਣਕੇ) ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਰਿਹਾ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 82 ਵਿਦਿਆਰਥੀ ਅਪੀਅਰ ਹੋਏ। ਜਿਸ ’ਚੋਂ ਸਾਇੰਸ ਗਰੁੱਪ ਦੀ ਖੁਸ਼ੀ ਨੇ 94.2 ਫੀਸਦੀ, ਵਿਧੀ ਨੇ 94 ਫੀਸਦੀ, ਲਵਪ੍ਰੀਤ ਸਿੰਘ ਨੇ 93 ਫੀਸਦੀ, ਮੁਸਕਾਨਪ੍ਰੀਤ ਕੌਰ ਨੇ 92.4 ਫੀਸਦੀ, ਸੁਖਪ੍ਰੀਤ ਕੌਰ ਨੇ 92 ਫੀਸਦੀ, ਤਨਪ੍ਰੀਤ ਕੌਰ ਨੇ 92 ਫੀਸਦੀ, ਆਸ਼ੂਪ੍ਰੀਤ ਕੌਰ ਨੇ 92 ਫੀਸਦੀ, ਮਨਰੋਜਦੀਪ ਸਿੰਘ ਨੇ 91.4 ਫੀਸਦੀ, ਅਨੂਰੀਤ ਕੌਰ ਨੇ 91.2 ਫੀਸਦੀ, ਹਰਪ੍ਰੀਤ ਕੌਰ ਨੇ 91 ਫੀਸਦੀ, ਸਿਮਰਨਜੀਤ ਕੌਰ ਨੇ 90.2 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਉੱਪਰਲੀਆਂ ਪੁਜੀਸ਼ਨਾਂ ’ਤੇ ਰਹੇ। ਇਸ ਤੋਂ ਇਲਾਵਾ 34 ਵਿਦਿਆਰਥੀਆਂ ਨੇ 80 ਫੀਸਦੀ ਤੇ ਬਾਕੀ ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਆਰਟਸ ਗਰੁੱਪ ਦੇ ਹੋਣਹਾਰ ਵਿਦਿਆਰਥੀ ਜਸ਼ਨਪ੍ਰੀਤ ਕੌਰ ਨੇ 89 ਫ਼ੀਸਦੀ, ਪਵਨਦੀਪ ਕੌਰ 84 ਫ਼ੀਸਦੀ, ਵੀਰਪਾਲ ਕੌਰ ਨੇ 83.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਉੱਪਰਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ, 14 ਵਿਦਿਆਰਥੀਆਂ ਨੇ 80 ਫੀਸਦੀ ਤੇ ਬਾਕੀ ਵਿਦਿਆਰਥੀਆਂ ਨੇ 70 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਡਾਇਰੈਕਟਰ ਸ਼ਿਵਚਰਨ ਸਿੰਘ ਤੇ ਪ੍ਰਿੰ. ਗੁਰਦੀਪ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।