ਸਟਾਲਵਰਟਸ ਵਰਲਡ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਸਟਾਲਵਰਟਸ ਵਰਲਡ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 04:51 PM (IST)
Updated Date: Fri, 15 May 2026 04:03 AM (IST)
ਫੋਟੋ-11 ਕੈਪਸ਼ਨ : ਸੀਬੀਐਸਈ 12ਵੀਂ ਦੇ ਨਤੀਜਿਆਂ ਦੌਰਾਨ ਹੋਣਹਾਰ ਵਿਿਦਆਰਥੀਆਂ ਨਾਲ ਸਟਾਲਵਰਟਸ ਵਰਲਡ ਸਕੂਲ ਦੇ ਪਿੰ੍ਰ. ਮਨੀਸ਼ਾ ਧਾਨੁਕਾ ਤੇ ਹੈੱਡ ਮਿਸਟ੍ਰੈਸ ਵਸੁੰਧਰਾ ਬਾਂਸਲ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਰਟਸ ਵਰਲਡ ਸਕੂਲ ਨੇ ਇਕ ਵਾਰ ਫਿਰ ਸੀਬੀਐਸਈ ਕਲਾਸ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ 2026 ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਦੱਸਿਆ ਕਿ 99 ਫ਼ੀਸਦੀ ਅੰਕ ਪ੍ਰਾਪਤ ਕਰਨ ਨਾਲ ਨਾਰਿਸਾ ਸਕੂਲ ਦੀ ਟਾਪਰ ਰਹੀ ਹੈ। ਇਸੇ ਤਰ੍ਹਾਂ ਸਕੂਲ ਦੀ ਲਾਵਣਿਆ ਮਹਾਜਨ (97.4 ਫ਼ੀਸਦੀ), ਧਨੀਸ਼ (97.2 ਫ਼ੀਸਦੀ), ਚਿਰਾਗ ਮਹਾਜਨ (97 ਫ਼ੀਸਦੀ), ਜਸਨੂਰ ਕੌਰ ਅਤੇ ਪ੍ਰਭਰੂਪ (96 ਫ਼ੀਸਦੀ), ਅਥਰਵ ਮਹਾਜਨ (95.2 ਫ਼ੀਸਦੀ) ਅਤੇ ਅਨਮੋਲਪ੍ਰੀਤ (95 ਫ਼ੀਸਦੀ) ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਵੀ ਮਾਣ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੋਰ ਵੀ ਮਾਣ ਹੈ ਕਿ ਸਾਡੇ 25 ਫ਼ੀਸਦੀ ਤੋਂ ਵੱਧ ਵਿਿਦਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਸਕੂਲ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ ਨੂੰ ਦਰਸਾਉਂਦਾ ਹੈ। ਵਿਦਿਆਰਥੀਆਂ ਨੇ ਟਾਈਪੋਗ੍ਰਾਫੀ, ਬਿਜ਼ਨਸ ਸਟੱਡੀਜ਼, ਬਾਇਓਲੋਜੀ, ਅੰਗਰੇਜ਼ੀ, ਪੇਂਟਿੰਗ ਅਤੇ ਡਾਂਸ ਵਰਗੇ ਵਿਸ਼ਿਆਂ ਵਿਚ 100/100 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।