ਸਰਿਤਾ ਨੇ ਬਾਰਵੀਂ ’ਚ 90.2 ਫ਼ੀਸਦੀ ਅੰਕ ਲਏ
ਸਰਿਤਾ ਨੇ ਬਾਰਵੀਂ ’ਚ 90.2 ਫ਼ੀਸਦੀ ਅੰਕ ਲਏ
Publish Date: Thu, 14 May 2026 04:43 PM (IST)
Updated Date: Fri, 15 May 2026 04:01 AM (IST)
ਫੋਟੋ-18 ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀ ਦੇ ਨਤੀਜ਼ੇ ਆਉਂਦਿਆਂ ਹੀ ਬੱਚਿਆਂ ਵਿਚ ਖੁਸ਼ੀ ਦੇਖਣ ਨੂੰ ਮਿਲੀ। ਜੰਡਿਆਲਾ ਗੁਰੂ ਦੇ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਰਿਤਾ ਨੇ 500 ’ਚੋਂ 451 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਅਤੇ ਅਧਿਆਪਕ ਨੇ ਸਰਿਤਾ ਕੁਮਾਰੀ ਦਾ ਮੂੰਹ ਮਿੱਠਾ ਕਰਵਾਇਆ ਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਿਤਿਕਾ ਨੇ ਸਰਿਤਾ ਨੂੰ ਵਧਾਈ ਦਿੱਤੀ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।