ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 04:36 PM (IST)
Updated Date: Fri, 15 May 2026 04:01 AM (IST)

ਫੋਟੋ-35 ਕੈਪਸ਼ਨ : 10ਵੀਂ ਦੇ ਨਤੀਜੇ ਦੌਰਾਨ ਮਿਸਾਲੀ ਅੰਕ ਹਾਸਲ ਕਰਨ ਵਾਲੇ ਬੱਚਿਆਂ ਦਾ ਸਵਾਗਤ ਤੇ ਮੂੰਹ ਮਿੱਠਾ ਕਰਵਾਉਂਦੇ ਪਿੰ੍ਰ. ਜਗਜੀਤ ਸਿੰਘ ਹੁੰਦਲ, ਵਾਈਸ ਪ੍ਰਿੰ. ਰਮਨਦੀਪ ਕੌਰ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੌਰਾਨ ਸਕੂਲ, ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਨਮਾਨਤ ਕੀਤੇ ਜਾਣ ਦੀ ਲੜੀ ਤਹਿਤ ਵਿਸ਼ਵ ਪਬਲਿਕ ਹਾਈ ਸਕੂਲ (ਵੇਰਕਾ) ਬਟਾਲਾ ਰੋਡ ਦਾ ਵੀ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਪ੍ਰਬੰਧਕੀ ਕਮੇਟੀ ਦੇ ਮੁੱਖੀ ਤੇ ਪ੍ਰਿੰ. ਜਗਜੀਤ ਸਿੰਘ ਹੁੰਦਲ ਅਤੇ ਵਾਈਸ ਪ੍ਰਿੰ. ਰਮਨਦੀਪ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਦਿਆਰਥਣ ਰੀਤਿਕਾ 91 ਫੀਸਦ ਅੰਕ ਹਾਸਲ ਕਰਕੇ ਸਕੂਲ ’ਚੋਂ ਮੋਹਰੀ ਰਹੀ। ਸੰਗਮ 90 ਫੀਸਦ ਅੰਕ ਹਾਸਲ ਕਰ ਦੂਜੇ ਤੇ ਸੋਨਮ ਸ਼ਰਮਾ 88 ਫੀਸਦ ਅੰਕ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਫੈਜਨ ਮੁਹੰਮਦ ਨੇ 89 ਫੀਸਦ, ਗੁਰਮਨਜੀਤ ਸਿੰਘ ਨੇ 87 ਫੀਸਦ, ਅਨਮੋਲਪ੍ਰੀਤ ਕੌਰ ਨੇ 86 ਫੀਸਦ, ਪੋਸ਼ਟੀ ਵੋਹਰਾ ਨੇ 84 ਫੀਸਦ, ਜਪਨੀਤ ਕੌਰ ਨੇ 83 ਫੀਸਦ, ਖੁਸ਼ਵਿੰਦਰ ਕੌਰ ਨੇ ਵੀ 84 ਫੀਸਦ ਅੰਕ ਹਾਸਲ ਕਰਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਬੱਚਿਆਂ ਦਾ ਸਵਾਗਤ ਕਰਦੇ ਹੋਏ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਰਮਨਦੀਪ ਕੌਰ, ਮੋਨਿਕਾ, ਸੋਨਿਕਾ, ਅਨੀਤਾ, ਰਮਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।