ਅੰਮ੍ਰਿਤਸਰ ’ਚ ਤੂਫ਼ਾਨ-ਮੀਂਹ, ਮੌਸਮ ਸੁਹਾਵਣਾ
ਅੰਮ੍ਰਿਤਸਰ ’ਚ ਤੂਫ਼ਾਨ-ਮੀਂਹ, ਮੌਸਮ ਸੁਹਾਵਣਾ
Publish Date: Wed, 13 May 2026 08:06 PM (IST)
Updated Date: Thu, 14 May 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੁੱਧਵਾਰ ਸ਼ਾਮ ਨੂੰ ਮੌਸਮ ਬਦਲ ਗਿਆ। ਤੇਜ਼ ਤੂਫ਼ਾਨ, ਗਰਜ ਤੇ ਭਾਰੀ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਦਿਵਾਈ। ਮੌਸਮ ਵਿਭਾਗ ਨੇ ਤੇਜ਼ ਸਤਹੀ ਹਵਾਵਾਂ ਅਤੇ ਬਿਜਲੀ ਦੀ ਚਿਤਾਵਨੀ ਜਾਰੀ ਕੀਤੀ ਸੀ। ਸ਼ਾਮ ਨੂੰ ਅਸਮਾਨ ਕਾਲੇ ਬੱਦਲਾਂ ਨਾਲ ਢੱਕ ਗਿਆ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਇਸ ਤੋਂ ਬਾਅਦ ਭਾਰੀ ਬਾਰਿਸ਼ ਹੋਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰੀ ਬਾਰਿਸ਼ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਬਿਜਲੀ ਸਪਲਾਈ ਵੀ ਅਸਥਾਈ ਤੌਰ ਤੇ ਵਿਘਨ ਪਈ। ਮੌਸਮ ਵਿਭਾਗ ਦੇ ਅਨੁਸਾਰ ਤੇਜ਼ ਹਵਾਵਾਂ ਅਤੇ ਮੀਂਹ ਵੀਰਵਾਰ ਨੂੰ ਵੀ ਜਾਰੀ ਰਹਿ ਸਕਦੇ ਹਨ। ਪੱਛਮੀ ਗੜਬੜੀਆਂ ਤੇ ਪੂਰਬੀ ਹਵਾਵਾਂ ਦੀ ਟੱਕਰ ਨੂੰ ਮਈ ਵਿਚ ਤੇਜ਼ ਗਰਮੀ ਤੇ ਅਚਾਨਕ ਮੀਂਹ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।