ਗੁਰੂ ਨਾਨਕ ਪਬਲਿਕ ਸਕੂਲ ਦੀ ਗੁਰਵੀਰ ਕੌਰ ਨੇ 17ਵਾਂ ਸਥਾਨ ਹਾਸਲ ਕੀਤਾ
ਗੁਰੂ ਨਾਨਕ ਪਬਲਿਕ ਸਕੂਲ ਰਈਆ ਦੀ ਵਿਿਦਆਰਥਣ ਨੇ ਪੰਜਾਬ ’ਚ ਮੈਰਿਟ ’ਚ ਸਤਾਰਵਾਂ ਸਥਾਨ ਹਾਸਲ ਕੀਤਾ
Publish Date: Wed, 13 May 2026 07:50 PM (IST)
Updated Date: Thu, 14 May 2026 04:13 AM (IST)
ਕੈਪਸ਼ਨ - ਗੁਰਵੀਰ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਚੇਅਰਮੈਨ ਡਾ. ਗੁਰਮੀਤ ਸਿੰਘ ਚੀਮਾ ਨਾਲ ਹਨ ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ, ਮਨਿੰਦਰਜੀਤ ਕੌਰ ਚੀਮਾ ਤੇ ਸਮੂਹ ਸਟਾਫ।
ਗੌਰਵ ਜੋਸ਼ੀ, ਪੰਜਾਬੀ ਜਾਗਰਣ
ਰਈਆ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦਾ ਬਾਰਵੀਂ ਕਲਾਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ ਅਤੇ ਵਾਈਸ ਪ੍ਰਿੰਸੀਪਲ ਮਨਿੰਦਰਜੀਤ ਕੌਰ ਚੀਮਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਕੂਲ ਦੀ ਬਾਰਵੀਂ ਕਲਾਸ ਦੀ ਵਿਦਿਆਰਥਣ ਗੁਰਵੀਰ ਕੌਰ ਨੇ 96.80 ਪ੍ਰਤੀਸ਼ਤ ਨੰਬਰ ਲੈ ਕੇ ਪੰਜਾਬ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ। ਇਥੇ ਵਰਨਣਯੋਗ ਹੈ ਕਿ ਇਸ ਸਕੂਲ ਦੀ ਵਿਿਦਆਰਥਣ ਪਵਨਦੀਪ ਕੌਰ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਪੰਜਾਬ ਦੀ ਮੈਰਿਟ ਵਿਚ ਸਤਾਰਵਾਂ ਸਥਾਨ ਹਾਸਲ ਕੀਤਾ ਸੀ। ਡਾ. ਚੀਮਾ ਨੇ ਕਿਹਾ ਕਿ ਵਿਿਦਆਰਥਣ ਪਵਨਦੀਪ ਕੌਰ ਤੇ ਗੁਰਵੀਰ ਕੌਰ ਨੇ ਪੰਜਾਬ ਵਿਚ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਸਾਡੇ ਸਕੂਲ ਦੇ ਬੱਚੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਜਿਨ੍ਹਾਂ ’ਤੇ ਸਾਨੂੰ ਮਾਣ ਹੈ। ਵਿਿਦਆਰਥਣ ਗੁਰਵੀਰ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਪੂਨਮ ਗੰਗੋਲੀ, ਅਮਨਜੀਤ ਕੌਰ, ਭਗਵੰਤ ਸਿੰਘ, ਮੋਨਿਕਾ ਸ਼ਰਮਾ, ਹਰਜੀਤ ਕੌਰ, ਹਰਮਨਬੀਰ ਕੌਰ, ਅੰਜਨਪ੍ਰੀਤ ਕੌਰ, ਰਾਖੀ ਦੇਵਗਨ, ਸੋਨੀਆ, ਪ੍ਰੀਆ ਅਤੇ ਹੋਰ ਸਕੂਲ ਸਟਾਫ ਹਾਜਰ ਸਨ।