12ਵੀਂ ਦੇ ਨਤੀਜਿਆਂ ’ਚ ਨਿਤਿਕਾ ਬਣੀ ਜ਼ਿਲ੍ਹਾ ਟਾਪਰ, ਆਈਏਐੱਸ ਬਣਨ ਦਾ ਸੁਪਨਾ
ਨਿਤਿਕਾ ੋੇ ੋੇੱਿ ੋੇੱ ਿ
Publish Date: Wed, 13 May 2026 07:48 PM (IST)
Updated Date: Thu, 14 May 2026 04:12 AM (IST)

* ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਦੇ ਨਤੀਜੇ ਫੋਟੋ- 66 ਤੇ 72 (ਫੋਟੋ ਹਿੰਦੀ ਤੋਂ ਲੈ ਲਿਓ ਜੀ) ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ’ਚ ਕੁੜੀਆਂ ਦਾ ਦਬਦਬਾ ਕਾਇਮ ਰਿਹਾ ਹੈ। ਜ਼ਿਲ੍ਹੇ ਦੀਆਂ ਟਾਪ-10 ’ਚ ਸ਼ਾਮਲ ਕੁੜੀਆਂ ਨੇ ਆਪਣੀ ਮਿਹਨਤ ਸਦਕਾ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਮਹਾਂ ਸਿੰਘ ਗੇਟ ਦੀ ਵਿਦਿਆਰਥਣ ਨਿਤਿਕਾ ਕਪੂਰ ਨੇ 500 ’ਚੋਂ 493 ਅੰਕ ਹਾਸਲ ਕਰਕੇ ਜ਼ਿਲ੍ਹਾ ਟਾਪਰ ਹੋਣ ਦਾ ਮਾਣ ਹਾਸਲ ਕੀਤਾ ਹੈ। ਜ਼ਿਲ੍ਹਾ ਟਾਪਰ ਨਿਤਿਕਾ ਕਪੂਰ ਦੇ ਪਿਤਾ ਲਲਿਤ ਕਪੂਰ ਪ੍ਰਾਈਵੇਟ ਨੌਕਰੀ ਕਰਦੇ ਹਨ ਤੇ ਮਾਂ ਸੋਨੀਆ ਕਪੂਰ ਹਾਊਸ ਵਾਈਫ ਹੈ। ਗੋਪਾਲ ਨਗਰ ਮਜੀਠਾ ਰੋਡ ਵਾਸੀ ਨਿਤਿਕਾ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਯੂਪੀਐਸਸੀ ਇਮਤਿਹਾਨ ਪਾਸ ਕਰਕੇ ਆਈਏਐਸ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇਗੀ। ਉਸ ਦਾ ਸ਼ੌਕ ਮਿਊਜਿਕ ਸੁਣਨਾ, ਸਟੱਡੀ ਕਰਨਾ, ਕਿਤਾਬਾਂ ਪੜ੍ਹਣਾ ਹੈ। ਉਸ ਨੇ ਹਮੇਸ਼ਾਂ ਮਿਹਨਤ ਤੇ ਲਗਨ ਨਾਲ ਸਟੱਡੀ ’ਤੇ ਫੋਕਸ ਕੀਤਾ। ਉਹ ਸਕੂਲ ਤੋਂ ਇਲਾਵਾ ਰੋਜਾਨਾ 5-6 ਘੰਟੇ ਪੜ੍ਹਦੀ ਸੀ। ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਮੁਕਾਮ ਮਿਲਿਆ ਹੈ। ਜਿਲ੍ਹੇ ਵਿਚੋਂ ਟਾਪ ਕਰਨ ’ਤੇ ਨਿਤਿਕਾ ਕਪੂਰ ਦੇ ਮਾਤਾ-ਪਿਤਾ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਫੋਟੋ- 24)-----ਕਰਮਨਪ੍ਰੀਤ ਕੌਰ ਨੇ ਹਾਸਲ ਕੀਤਾ ਦੂਸਰਾ ਸਥਾਨ ਕਰਮਨਪ੍ਰੀਤ ਕੌਰ ਨੇ 12ਵੀਂ ਜਮਾਤ ਦੇ ਨਤੀਜਿਆਂ ’ਚ 500 ’ਚੋਂ 492 ਅੰਕ ਹਾਸਲ ਕਰਕੇ ਜ਼ਿਲ੍ਹੇ ’ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਉਸ ਦੇ ਪਿਤਾ ਹਰਭਿੰਦਰ ਸਿੰਘ ਕਿਸਾਨ ਹਨ ਤੇ ਮਾਂ ਜੈਸਮੀਨ ਕੌਰ ਸੁਆਣੀ ਹੈ। ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਤਹਿਸੀਲ ਬਾਬਾ ਬਕਾਲਾ ਦੀ ਵਿਦਿਆਰਣ ਕਰਮਨਪ੍ਰੀਤ ਕੌਰ ਵਾਸੀ ਮੱਤੇਵਾਲ ਨੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਮੱਤੇਵਾਲ ਵਾਸੀ ਕਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰੇ। ਉਹ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਕਰੇਗੀ। ਕਰਮਨਪ੍ਰੀਤ ਕੌਰ ਦੀ ਇਕ ਵੱਡੀ ਭੈਣ ਅਰਸ਼ਪ੍ਰੀਤ ਕੌਰ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਛੋਟਾ ਭਰਾ ਹਰਪ੍ਰਤਾਪ ਸਿੰਘ ਪੜ੍ਹਦਾ ਹੈ। ਫੋਟੋ - 22 ਤੇ 23)------ਤੀਜੇ ਸਥਾਨ ’ਤੇ ਰਹੀਆਂ ਅਮਨਦੀਪ ਤੇ ਕਰਮਨਪ੍ਰੀਤ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਅਮਨਦੀਪ ਕੌਰ ਨੇ 500 ’ਚੋਂ 491 ਅਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਤਹਿਸੀਲ ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਨੇ 500 ’ਚੋਂ 491 ਅੰਕ ਹਾਸਲ ਕਰਕੇ ਸਾਂਝੇ ਤੌਰ ’ਤੇ ਜਿਲ੍ਹੇ ’ਤੋਂ ਤੀਜਾ ਸਥਾਨ ਹਾਸਲ ਕੀਤਾ ਹੈ। ਅਮਨਦੀਪ ਕੌਰ ਪੰਜਾਬ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ। ਉਹ ਰੋਜਾਨਾ 6 ਘੰਟੇ ਪੜ੍ਹਾਈ ਕਰਦੀ ਸੀ। ਉਸ ਦੇ ਪਿਤਾ ਗੁਰਵੇਲ ਸਿੰਘ ਗੁਜਰਾਤ ਵਿਚ ਟਰੱਕ ਡ੍ਰਾਈਵਰ ਹਨ। ਮਾਤਾ ਕੁਲਜੀਤ ਕੌਰ ਹਾਊਸ ਵਾਈਫ ਹੈ। ਉਸ ਦੀਆਂ ਦੋ ਭੈਣਾਂ ਹਨ। ਭਲਾਈਪੁਰ ਪੁਰਬਾਂ ਬਾਬਾ ਬਕਾਲਾ ਵਾਸੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਤਕਰੀਬਨ 6 ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਦਸਵੀਂ ਵਿਚ 94 ਫ਼ੀਸਦੀ ਅੰਕ ਹਾਸਲ ਕੀਤੇ ਸਨ ਅਤੇ ਮਾਮੂਲੀ ਫਰਕ ਨਾਲ ਮੈਰਿਟ ਤੋਂ ਰਹਿ ਗਈ ਸੀ। ਇਸ ਵਾਰ 12ਵੀਂ ਦੇ ਨਤੀਜਿਆਂ ਵਿਚ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ ਅਤੇ ਸਫਲਤਾ ਦਾ ਇਹ ਮੁਕਾਮ ਹਾਸਲ ਕੀਤਾ। ਇਸੇ ਤਰ੍ਹਾਂ 500 ’ਚੋਂ 491 ਅੰਕ ਹਾਸਲ ਕਰਕੇ ਜਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਕਰਮਨਪ੍ਰੀਤ ਕੌਰ ਵਾਸੀ ਪਿੰਡ ਪੰਨਵਾਂ ਬਾਬਾ ਬਕਾਲਾ ਨੇ ਕਿਹਾ ਕਿ ਉਹ ਪੀਸੀਐੱਸ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਹ ਚਾਰ-ਪੰਜ ਘੰਟੇ ਪੜ੍ਹਾਈ ਤੋਂ ਬਾਅਦ ਕੁਝ ਸਮਾਂ ਸਿਰਫ ਅੱਧਾ ਘੰਟਾ ਟੀਵੀ ਦੇਖਦੀ ਸੀ। ਪੜ੍ਹਾਈ ਨੂੰ ਕਦੇ ਵੀ ਬੋਝ ਨਹੀ ਸਮਝਿਆ। ਉਸ ਦੇ ਪਿਤਾ ਜਗਦੀਪ ਸਿੰਘ ਕਿਸਾਨ ਹਨ। ਮਾਤਾ ਹਰਦੀਪ ਕੌਰ ਹਾਊਸ ਵਾਈਫ ਹੈ ਅਤੇ ਭਰਾ ਨਵਨੀਤ ਸਿੰਘ ਅਠਵੀਂ ਕਲਾਸ ਵਿਚ ਪੜ੍ਹਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕਾਮਯਾਬੀ ਉਸ ਦੇ ਮਾਪਿਆਂ ਦੇ ਅਸ਼ੀਰਵਾਦ ਤੇ ਅਧਿਆਪਕਾਂ ਵਲੋਂ ਮਿਲੇ ਵੱਡੇ ਸਹਿਯੋਗ ਸਦਕਾ ਹਾਸਲ ਹੋਈ ਹੈ। ਰਾਧਿਕਾ ਦਾ ਸੁਪਨਾ ਸਾਫਟਵੇਅਰ ਇੰਜੀਨੀਅਰ ਬਣਨਾ ਜ਼ਿਲ੍ਹੇ ਦੀਆਂ ਟਾਪ-10 ’ਚ ਸ਼ਾਮਿਲ ਰਾਧਿਕਾ ਨੇ 500 ਵਿਚੋਂ 488 ਅੰਕ ਹਾਸਲ ਕੀਤੇ ਹਨ। ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਮਹਾਂ ਸਿੰਘ ਗੇਟ ਦੀ ਵਿਦਿਆਰਥਣ ਰਾਧਿਕਾ ਦੇ ਪਿਤਾ ਸੋਹਨ ਸਿੰਘ ਇਕ ਹੋਟਲ ’ਚ ਨੌਕਰੀ ਕਰਦੇ ਹਨ। ਮਾਂ ਸ਼ਕੰਬਰੀ ਦੇਵੀ ਸੁਆਣੀ ਹੈ। ਰਾਧਿਕਾ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੀ ਟਾਪ-10 ’ਚ ਆਉਣਾ ਕਿਸੇ ਵੱਡੇ ਸੁਪਨੇ ਦੇ ਪੂਰੇ ਹੋਣ ਵਾਂਗ ਲੱਗ ਰਿਹਾ ਹੈ। ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਕਾਮਯਾਬੀ ਹਾਸਲ ਹੋਈ ਹੈ। ਰਾਧਿਕਾ ਦਾ ਸੁਪਨਾ ਸਾਫਟਵੇਅਰ ਇੰਜੀਅਰ ਬਣਨ ਦਾ ਸੁਪਨਾ ਹੈ। ਉਸ ਦਾ ਸ਼ੌਂਕ ਮਿਊਜਿਕ ਸੁਣਨਾ, ਡਾਂਸ ਹੈ। ਸਕੂਲ ਦੇ ਕਲਚਰ ਪ੍ਰੋਗਰਾਮਾਂ ਵਿਚ ਉਸ ਨੇ ਕਈ ਵਾਰ ਭਾਗ ਲਿਆ ਹੈ ਅਤੇ ਉਹ ਕਈ ਇਨਾਮ ਵੀ ਜਿੱਤ ਚੁੱਕੀ ਹੈ। ਉਸ ਨੇ ਕਿਹਾ ਕਿ ਉਹ ਸਾਫਟਵੇਅਰ ਇੰਜੀਨੀਅਰ ਬਣ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੇਗੀ। ਜਿਲ੍ਹੇ ਦੀਆਂ ਟਾਪ-10 ’ਚ ਛਾਈਆਂ ਕੁੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਜਿਲ੍ਹੇ ਦੀਆਂ ਟਾਪ-10 ਵਿਚ ਜੈਸਮੀਤ ਕੌਰ ਨੇ ਵੀ ਆਪਣੀ ਥਾਂ ਬਣਾਈ ਹੈ। ਜਗਰੂਪ ਸਿੰਘ ਤੇ ਕਵਲਜੀਤ ਕੌਰ ਦੀ ਪੁੱਤਰੀ ਜੈਸਮੀਨ ਨੇ 500 ਵਿਚੋਂ 490 ਅੰਕ ਹਾਸਲ ਕੀਤੇ ਹਨ। ਉਹ ਅਜੀਤ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੀ ਵਿਦਿਆਰਥਣ ਹੈ। ਜਸਮੀਤ ਕੌਰ ਨੇ ਵੀ 500 ’ਚੋਂ 490 ਅੰਕ ਹਾਸਲ ਕੀਤੇ ਹਨ। ਬਲਬੀਰ ਸਿੰਘ ਅਤੇ ਰਾਜਵਿੰਦਰ ਕੌਰ ਦੀ ਪੁੱਤਰੀ ਜਸਮੀਤ ਕੌਰ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਹੈ। ਨਵਦੀਪ ਕੌਰ ਵੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਹੈ। ਉਸ ਨੇ 500 ਵਿਚੋਂ 490 ਅੰਕ ਹਾਸਲ ਕੀਤੇ ਹਨ। ਸੁਖਜਿੰਦਰ ਸਿੰਘ ਅਤੇ ਮਨਦੀਪ ਕੌਰ ਦੀ ਹੋਣਹਾਰ ਪੁੱਤਰੀ ਨਵਦੀਪ ਕੌਰ ਨੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਅਮਨਦੀਪ ਕੌਰ 500 ਵਿਚੋਂ 490 ਅੰਕ ਹਾਸਲ ਕੀਤੇ ਹਨ। ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਿਤਾ ਪ੍ਰਿਤਪਾਲ ਸਿੰਘ ਤੇ ਮਾਂ ਸਰਬਜੀਤ ਕੌਰ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਸਕੂਲ ਦੀ ਐਸ਼ਮੀਨ ਕੌਰ ਨੇ ਵੀ 500 ਵਿਚੋਂ 489 ਅੰਕ ਹਾਸਲ ਕੀਤੇ ਹਨ। ਬਲ਼ਜਿੰਦਰ ਸਿੰਘ ਅਤੇ ਸੁਖਜੀਤ ਕੌਰ ਵਾਸੀ ਸਰਾਂਏ ਬਾਬਾ ਬਕਾਲਾ ਸਾਹਿਬ ਦੀ ਇਹ ਪੁੱਤਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਹੈ।