ਖੇਤਾਂ ’ਚ ਨਾੜ ਸਾੜਣ ਦੇ 70 ਮਾਮਲੇ ਦਰਜ
ਖੇਤਾਂ ’ਚ ਨਾੜ ਸਾੜਣ ਦੇ 70 ਮਾਮਲੇ ਦਰਜ
Publish Date: Wed, 13 May 2026 07:20 PM (IST)
Updated Date: Thu, 14 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੇਤਾਂ ਵਿਚ ਕਣਕ ਦੀ ਪਰਾਲੀ ਸਾੜਣ ਦੇ ਦੋਸ਼ ’ਚ ਕਿਸਾਨਾਂ ਵਿਰੁੱਧ 70 ਮਾਮਲੇ ਦਰਜ ਕੀਤੇ ਹਨ। ਇਹ ਸਾਰੇ ਮਾਮਲੇ ਅਣਪਛਾਤੇ ਦੋਸ਼ੀਆਂ ਵਿਰੁੱਧ ਦਰਜ ਕੀਤੇ ਗਏ ਹਨ। ਜ਼ਿਆਦਾਤਰ ਮਾਮਲੇ ਅਜਨਾਲਾ, ਜੰਡਿਆਲਾ ਗੁਰੂ, ਲੋਪੋਕੋ, ਰਾਮਦਾਸ, ਖਲਚੀਆਂ, ਚਾਟੀਵਿੰਡ, ਬਿਆਸ ਅਤੇ ਭਿੰਡੀ ਸੈਦਾਂ ਥਾਣਿਆਂ ਦੀ ਪੁਲਿਸ ਨੇ ਦਰਜ ਕੀਤੇ ਹਨ।