ਡੀਏਵੀ ਸਕੂਲ ਦੀ ਕਸ਼ਿਸ਼ ਨਿਸ਼ਚਲ 99.6 ਫ਼ੀਸਦੀ ਅੰਕਾਂ ਨਾਲ ਅੱਵਲ
ਡੀਏਵੀ ਇੰਟਰਨੈਸ਼ਨਲ ਸਕੂਲ ਦੀ ਕਸ਼ਿਸ਼ ਨਿਸ਼ਚਲ 99.6 ਪ੍ਰਤੀਸ਼ਤ ਅੰਕਾਂ ਨਾਲ ਅੱਵਲ
Publish Date: Wed, 13 May 2026 07:04 PM (IST)
Updated Date: Thu, 14 May 2026 04:10 AM (IST)

ਫੋਟੋ: 51 ਕੈਪਸ਼ਨ : ਸਕੂਲ ਦੀ ਕਸ਼ਿਸ਼ ਨਿਸ਼ਚਲ 99.6 ਪ੍ਰਤੀਸ਼ਤ ਅੰਕਾਂ ਨਾਲ ਅੰਮ੍ਰਿਤਸਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਜਸ਼ਨ ਮਨਾਉਂਦੇ ਹੋਏ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਤੇ ਸਮੂਹ ਸਟਾਫ, ਵਿਿਦਆਰਥੀ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਡੀਏਵੀ ਇੰਟਰਨੈਸ਼ਨਲ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਸੀਬੀਐੱਸਈ ਬੋਰਡ ਪ੍ਰੀਖਿਆ ਦਾ ਨਤੀਜਾ ਹਰ ਸਾਲ ਵਾਂਗ ਇਸ ਸਾਲ ਵੀ ਬਹੁਤ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਸੈਸ਼ਨ 2025-2026 ’ਚ 298 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਕਸ਼ਿਸ਼ ਨਿਸ਼ਚਲ 99.6 ਫ਼ੀਸਦੀ ਅੰਕਾਂ ਨਾਲ ਅੰਮ੍ਰਿਤਸਰ ਸ਼ਹਿਰ ਤੇ ਸਕੂਲ ’ਚੋਂ ਪਹਿਲੇ ਸਥਾਨ ਤੇ ਰਹੀ। ਗਰਿਮਾ ਅਰੋੜਾ ਤੇ ਪਰਲ 98.2 ਫ਼ੀਸਦੀ ਅੰਕਾਂ ਨਾਲ ਦੂਸਰੇ, ਸਰਗੁਣ 97.8 ਫ਼ੀਸਦੀ ਅੰਕਾਂ ਨਾਲ ਤੀਸਰੇ ਸਥਾਨ ’ਤੇ ਰਹੀ। ਕੁੱਲ 20 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਤੇ 61 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਵੱਧ ਤੋਂ ਵੱਧ 100 ਅੰਕ ਪੇਂਟਿੰਗ (9 ਵਿਦਿਆਰਥੀ), ਅੰਗਰੇਜ਼ੀ (3 ਵਿਦਿਆਰਥੀ), ਮਨੋਵਿਗਿਆਨ (ਫਿਲੋਸਫੀ) (3 ਵਿਦਿਆਰਥੀ), ਆਈ.ਟੀ. (3 ਵਿਦਿਆਰਥੀ), ਅਕਾਊਂਟਸ (2 ਵਿਦਿਆਰਥੀ)। ਜੀਵ ਵਿਗਿਆਨ (ਬਾਇਓਲੋਜੀ), ਰਾਜਨੀਤੀ ਸ਼ਾਸਤਰ, ਮਾਰਕੀਟਿੰਗ ਅਤੇ ਭੂਗੋਲ ਵਿੱਚ ਵੀ ਇੱਕ-ਇੱਕ ਵਿਦਿਆਰਥੀ ਨੇ 100 ਅੰਕ ਹਾਸਲ ਕੀਤੇ। 99 ਅੰਕ ਸੰਗੀਤ (2 ਵਿਦਿਆਰਥੀ), ਆਈਪੀ, ਬੀ.ਐਸ.ਟੀ., ਅਰਥ ਸ਼ਾਸਤਰ, ਗਣਿਤ ਅਤੇ ਇਤਿਹਾਸ। 98 ਅੰਕ ਰਸਾਇਣ ਵਿਗਿਆਨ (ਕੇਮਸਿਸਟਰੀ) ਅਤੇ ਭੌਤਿਕ ਵਿਗਿਆਨ (ਫਿਜਿਕਸ)। ਅਪਲਾਈਡ ਮੈਥ ਅਤੇ ਫੂਡ ਪ੍ਰੋਡਕਸ਼ਨ ਵਿੱਚ 97 ਅਤੇ ਸਰੀਰਕ ਸਿੱਖਿਆ ਵਿੱਚ ਵੱਧ ਤੋਂ ਵੱਧ 96 ਅੰਕ ਰਹੇ। ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਇਸ ਸ਼ਾਨਦਾਰ ਸਫਲਤਾ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ। ਡੀਏਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਤੇ ਸਕੂਲ ਦੇ ਚੇਅਰਮੈਨ ਪਦਮਸ਼੍ਰੀ ਨਾਲ ਸਨਮਾਨਿਤ ਡਾ. ਪੂਨਮ ਸੂਰੀ, ਵੀਕੇ ਚੋਪੜਾ (ਡਾਇਰੈਕਟਰ, ਪਬਲਿਕ ਸਕੂਲ-1 ਡੀ.ਏ.ਵੀ. ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ) ਅਤੇ ਸਕੂਲ ਦੇ ਪ੍ਰਬੰਧਕ ਡਾ. ਐਸਕੇ. ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ਤੇ ਵਧਾਈ ਦਿੱਤੀ।