ਨਾਗ ਕਲਾਂ ਵਿਖੇ ਰੰਜਿਸ਼ ਦੌਰਾਨ ਚੱਲੀ ਗੋਲ਼ੀ, ਬੱਚੀ ਜ਼ਖ਼ਮੀ
ਨਾਗ ਕਲਾਂ ਵਿਖੇ ਪੁਰਾਣੀ ਰੰਜਿਸ਼ ਦੌਰਾਨ ਚੱਲੀ ਗੋਲੀ
Publish Date: Wed, 13 May 2026 06:47 PM (IST)
Updated Date: Thu, 14 May 2026 04:09 AM (IST)

ਫੋਟੋ : 50 ਕੈਪਸ਼ਨ: ਜਖਮੀ ਲੜਕੀ ਦੀਵਾਂਸ਼ੀ ਦੀ ਤਸਵੀਰ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਹਲਕੇ ’ਚ ਪੈਂਦੇ ਪਿੰਡ ਨਾਗ ਕਲਾਂ ਵਿਖੇ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ਜਗਜੀਵਨ ਸਿੰਘ ਤੇ ਦਲੇਰ ਸਿੰਘ ਦੇ ਪਰਿਵਾਰਕ ਮੈਂਬਰਾਂ ’ਚ ਕਿਸੇ ਗੱਲ ’ਤੇ ਪਹਿਲਾਂ ਤੋਂ ਹੀ ਖਹਿਬਾਜ਼ੀ ਚੱਲ ਰਹੀ ਸੀ। ਅਜੇ ਇਕ ਦਿਨ ਪਹਿਲਾਂ ਹੀ ਉਕਤ ਦੋਵਾਂ ਧਿਰਾਂ ਦਰਮਿਆਨ ਕਾਫੀ ਬਹਿਸ ਵੀ ਹੋਈ, ਪਰ ਮਾਮਲਾ ਕਿਸੇ ਤਰ੍ਹਾਂ ਟਲ ਗਿਆ ਸੀ। ਪਰ ਅਗਲੇ ਦਿਨ ਦੁਬਾਰਾ ਤੋਂ ਦਲੇਰ ਸਿੰਘ ਧਿਰ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨਾਲ ਜਗਜੀਵਨ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ ਗਿਆ। ਜਿਸ ਤੇ ਦੋਵਾਂ ਧਿਰਾਂ ਦਰਮਿਆਨ ਇੱਟਾਂ ਰੋੜੇ ਚੱਲੇ ਅਤੇ ਗੋਲੀਆਂ ਵੀ ਚੱਲੀਆਂ। ਇਸ ਦੌਰਾਨ ਵਰ੍ਹਦੀਆ ਇੱਟਾਂ ਅਤੇ ਗੋਲੀ ਚੱਲਣ ਦਰਮਿਆਨ ਇਕ 10 ਸਾਲ ਦੀ ਬੱਚੀ ਦੀਵਾਂਸ਼ੀ ਪੁੱਤਰੀ ਜਗਜੀਵਨ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਈ। ਜਖਮੀ ਹੋਈ ਲੜਕੀ ਦੀਵਾਂਸ਼ੀ ਨੂੰ ਪਹਿਲਾ ਪਰਿਵਾਰ ਵੱਲੋਂ ਨੇੜਲੇ ਮਜੀਠਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਜਿਆਦਾ ਜਖਮੀ ਹੋਣ ਕਰਕੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਖਮੀ ਲੜਕੀ ਹੁਣ ਵੀ ਇਲਾਜ ਅਧੀਨ ਹੈ। ਮਾਮਲੇ ਸਬੰਧੀ ਜਦੋਂ ਐਸਐਚਓ ਮਜੀਠਾ ਕਰਮਪਾਲ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਜਖਮੀ ਲੜਕੀ ਅਤੇ ਹੋਰਨਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਇਨ੍ਹਾਂ ਬਿਆਨਾਂ ਦੇ ਆਧਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।