ਚੰਡੀਗੜ੍ਹ ਗਵਰਨਰ ਹਾਊਸ ਵੱਲ ਰੋਸ ਮਾਰਚ 15 ਨੂੰ
15 ਮਈ ਨੂੰ ਚੰਡੀਗੜ੍ਹ ਗਵਰਨਰ ਹਾਊਸ ਵੱਲ ਹੋਵੇਗਾ ਰੋਸ ਮਾਰਚ
Publish Date: Wed, 13 May 2026 06:45 PM (IST)
Updated Date: Thu, 14 May 2026 04:09 AM (IST)

ਫੋਟੋ-53 ਕੈਪਸ਼ਨ - ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਗਟ ਸਿੰਘ ਟੌਂਗ, ਹਰਪ੍ਰੀਤ ਸਿੰਘ ਬੂਟਾਰੀ ਅਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ 15 ਮਈ ਨੂੰ ਚੰਡੀਗੜ੍ਹ ਗਵਰਨਰ ਹਾਊਸ ਵੱਲ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ ਸੈਂਕੜੇ ਕਿਸਾਨ ਸ਼ਾਮਿਲ ਹੋਣਗੇ। ਇਹ ਫੈਸਲਾ ਸਾਥੀ ਪਰਗਟ ਸਿੰਘ ਟੌਂਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਸਭਾ ਦੇ ਤਹਿਸੀਲ ਸਕੱਤਰ ਸਾਥੀ ਨਿਰਮਲ ਸਿੰਘ ਭਿੰਡਰ ਨੇ ਜਾਰੀ ਕੀਤਾ। ਸਭਾ ਦੇ ਸੂਬਾਈ ਆਗੂਆਂ ਸਰਵ ਸਾਥੀ ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿਮੋਵਾਲ, ਹਰਪ੍ਰੀਤ ਸਿੰਘ ਬੁਟਾਰੀ ਨੇ ਕਿਹਾ ਕਿ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਪੰਜਾਬ ਦੇ ਦਰਿਆਵਾਂ ਦਾ ਨਹਿਰੀਕਰਨ ਕਰਕੇ ਨਹਿਰੀ ਪਾਣੀ ਹਰ ਖੇਤ ਤੱਕ ਪੁਜਦਾ ਕੀਤਾ ਜਾਵੇ, ਪੰਜਾਬ ਦੇ ਭਾਖੜਾ ਡੈਮ ਤੋਂ ਖਤਮ ਕੀਤੀਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਕਰ ਮੁਕਤ ਵਪਾਰ ਵਿੱਚੋਂ ਕਿਸਾਨੀ ਜਿਣਸਾਂ ਅਤੇ ਦੁੱਧ ਨੂੰ ਬਾਹਰ ਰੱਖਿਆ ਜਾਵੇ, ਹੱਦ ਕਰਜ਼ਿਆਂ ਦੀ ਲਿਮਿਟ ਵਧਾਈ ਜਾਵੇ ਅਤੇ ਇਸ ਲਈ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਮਸਲਿਆਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਗਈ ਜਿਸ ਵਿਰੁੱਧ ਇਹ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਰਸ਼ਪਾਲ ਸਿੰਘ ਬਟਾਰੀ, ਬਲਰਾਜ ਸਿੰਘ ਸੁਧਾਰ, ਕੇਵਲ ਸਿੰਘ ਸੱਤੋਵਾਲ, ਨੰਬਰਦਾਰ ਸਰਦੂਲ ਸਿੰਘ ਭਿੰਡਰ, ਸੁਖਵੰਤ ਸਿੰਘ ਨਿੱਝਰ ਆਦਿ ਆਗੂ ਹਾਜਰ ਸਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਅਮਰਜੀਤ ਸਿੰਘ ਚੌਹਾਨ ਆਦਿ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।