ਨਤੀਜਿਆਂ 'ਚ ਰਿਆਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ
ਨਤੀਜਿਆਂ 'ਚ ਰਿਆਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ
Publish Date: Wed, 13 May 2026 06:44 PM (IST)
Updated Date: Thu, 14 May 2026 04:09 AM (IST)
ਫੋਟੋ:55 ਕੈਪਸ਼ਨ : ਸੀ.ਬੀ.ਐਸ.ਈ ਵਲੋ ਐਲਾਨੇ ਗਏ ਨਤੀਜਿਆਂ ਵਿਚ ਚੰਗੇ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਕੰਚਨ ਮਲਹੋਤਰਾ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੀਬੀਐੱਸਈ ਵਲੋ ਐਲਾਨੇ ਗਏ ਨਤੀਜਿਆਂ ਵਿਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਜਮਾਤ 12ਵੀਂ ਬੋਰਡ ਪ੍ਰੀਖਿਆ ਨਤੀਜੇ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੁਲ ਦੇ ਟਾਪਰ ਵਿਦਿਆਰਥੀ ਲਕਸ਼ਪ੍ਰੀਤ ਕੌਰ 94.6 ਪ੍ਰਤੀਸ਼ਤ (ਕਾਮਰਸ), ਨਵਰੀਨ ਕੌਰ 94.6 ਪ੍ਰਤੀਸ਼ਤ (ਕਾਮਰਸ), ਆਰੀਅਨ ਅਗਰਵਾਲ 93.4 ਪ੍ਰਤੀਸ਼ਤ (ਨਾਨ-ਮੈਡੀਕਲ), ਮਹਿਕਪ੍ਰੀਤ ਕੌਰ 91 ਪ੍ਰਤੀਸ਼ਤ (ਮੈਡੀਕਲ), ਮਹਿਕ 91 ਪ੍ਰਤੀਸ਼ਤ (ਕਾਮਰਸ), ਕੁਮਾਕਸ਼ੀ 89.2 ਪ੍ਰਤੀਸ਼ਤ (ਮੈਡੀਕਲ), ਕਨਨ 87 ਪ੍ਰਤੀਸ਼ਤ (ਹਿਊਮੈਨਿਟੀਜ਼), ਸਵਯਮ 82.2 ਪ੍ਰਤੀਸ਼ਤ (ਹਿਊਮੈਨਿਟੀਜ਼) ਨੰਬਰ ਹਾਸਲ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਸਕੂਲ ਪ੍ਰਬੰਧਨ ਨੇ ਸਾਰੇ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਉੱਤਮਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਸਕੂਲ ਦੀ ਪ੍ਰਿੰਸੀਪਲ ਮੈਡਮ ਕੰਚਨ ਮਲਹੋਤਰਾ ਨੇ ਸਾਰੇ ਵਿਦਿਆਰਥੀਆਂ ਨੂੰ ਲਗਾਤਾਰ ਸਫਲਤਾ ਅਤੇ ਉੱਜਵਲ ਭਵਿੱਖ ਦੇ ਮੌਕਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।