ਅਨਮੋਲਦੀਪ ਤਰਸਿੱਕਾ ਨੇ ਇਲਾਕੇ ਦਾ ਮਾਣ ਵਧਾਇਆ
ਅਨਮੋਲਦੀਪ ਤਰਸਿੱਕਾ ਨੇ ਇਲਾਕੇ ਦਾ ਮਾਣ ਵਧਾਇਆ
Publish Date: Wed, 13 May 2026 06:44 PM (IST)
Updated Date: Thu, 14 May 2026 04:09 AM (IST)
ਫੋਟੋ-29 ਕੈਪਸਨ --ਅਨਮੋਲਦੀਪ ਕੌਰ ਤਰਸਿੱਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ,ਕਵਲਜੀਤ ਕੌਰ ਤੇ ਅਨਮੋਲਜੀਤ ਸਿੰਘ। ਭਗਵਾਨ ਸਿੰਘ, ਤਰਸਿੱਕਾ ਪੰਜਾਬੀ ਜਾਗਰਣ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਨਾਨ ਮੈਡੀਕਲ ਵਿਚੋਂ ਅਨਮੋਲਦੀਪ ਕੌਰ ਤਰਸਿੱਕਾ ਨੇ 479 ਨੰਬਰ ਪ੍ਰਾਪਤ ਕਰਕੇ ਇਲਾਕੇ ਅਤੇ ਮਾਪਿਆਂ ਦਾ ਸਿਰ ਉੱਚਾ ਕੀਤਾ। ਇਸ ਸਮੇਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅਨਮੋਲਦੀਪ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਧੀਆਂ ਮਾਂ ਬਾਪ ਦੇ ਸਿਰ ਦਾ ਤਾਜ਼ ਹੁੰਦੀਆਂ ਹਨ। ਇਸ ਸਮੇਂ ਕਵਲਜੀਤ ਕੌਰ ਤਰਸਿੱਕਾ, ਅਨਮੋਲਜੀਤ ਸਿੰਘ, ਸੋਨੀਆ,ਹਰਪ੍ਰੀਤ ਸਿੰਘ, ਅਗਮਪ੍ਰੀਤ ਸਿੰਘ, ਗੁਰਮੇਜ ਸਿੰਘ, ਲਖਬੀਰ ਸਿੰਘ, ਕਰਮਜੀਤ ਕੌਰ ਆਦਿ ਨੇ ਅਨਮੋਲਦੀਪ ਕੌਰ ਨੂੰ ਵਧਾਈਆਂ ਦਿੱਤੀਆਂ।