ਸਰਬੱਤ ਦਾ ਭਲਾ ਟਰੱਸਟ ਵੱਲੋਂ ਕਾਲਜ ਲਾਇਬ੍ਰੇਰੀ ਲਈ ਕਿਤਾਬਾਂ ਭੇਟ
ਸਰਬੱਤ ਦਾ ਭਲਾ ਟਰੱਸਟ ਵੱਲੋਂ ਕਾਲਜ ਲਾਇਬ੍ਰੇਰੀ ਲਈ ਕਿਤਾਬਾਂ ਭੇਂਟ
Publish Date: Wed, 13 May 2026 06:23 PM (IST)
Updated Date: Thu, 14 May 2026 04:06 AM (IST)
ਫੋਟੋ-11 ਕੈਪਸ਼ਨ : ਕਿਤਾਬਾਂ ਪ੍ਰਾਪਤ ਕਰਨ ਮੌਕੇ ਪ੍ਰਿੰਸੀ: ਆਤਮ ਸਿੰਘ ਰੰਧਾਵਾ ਨਾਲ ਸੁਖਜਿੰਦਰ ਸਿੰਘ ਹੇਰ,ਪ੍ਰੋ: ਸਤਨਾਮ ਸਿੰਘ,ਸ਼ਿਸ਼ਪਾਲ ਲਾਡੀ, ਮਨਪ੍ਰੀਤ ਸੰਧੂ ਤੇ ਹੋਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਪਣੀ ਵਿਲੱਖਣ ਸੇਵਾ ਕਾਰਜ਼ ਸ਼ੈਲੀ ਸਦਕਾ ਪੂਰੀ ਦੁਨੀਆਂ ਅੰਦਰ ਵਿਸ਼ੇਸ਼ ਪਛਾਣ ਬਣਾਉਣ ਵਾਲੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸਪੀ ਸਿੰਘ ਓਬਰਾਏ ਵੱਲੋਂ ਮਨੁੱਖਤਾ ਦੀ ਭਲਾਈ ਲਈ ਜਿੱਥੇ ਅਨੇਕਾਂ ਹੀ ਸੇਵਾ ਪ੍ਰੋਜੈਕਟ ਚਲਾਏ ਜਾ ਰਹੇ ਹਨ ਉੱਥੇ ਹੀ ਉਹ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਦੇ ਪ੍ਰਚਾਰ, ਪ੍ਰਸਾਰ ਤੇ ਸੰਭਾਲ ਲਈ ਵੀ ਨਿਰੰਤਰ ਯਤਨਸ਼ੀਲ ਹਨ। ਆਪਣੀ ਇਸ ਸੋਚ ਨੂੰ ਅਮਲ ਚ ਲਿਆਉਂਦਿਆਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੀ ਪ੍ਰਸਿੱਧ ਅਤੇ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਲਾਇਬ੍ਰੇਰੀ ਲਈ 500 ਦੇ ਕਰੀਬ ਕਿਤਾਬਾਂ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਪ੍ਰੋਫੈਸਰ ਬਾਬਾ ਸਤਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਲਾਇਬ੍ਰੇਰੀਅਨ ਸੁਖਦੇਵ ਸਿੰਘ,ਬਲਜਿੰਦਰ ਸਿੰਘ, ਹਰਸ਼ਰਨ ਸਿੰਘ ਅਤੇ ਕਮਲਜੀਤ ਕੌਰ ਆਦਿ ਵੀ ਮੌਜੂਦ ਸਨ।