‘ਰਾਈਜਿੰਗ ਸੰਨ’ ਦੇ ਦਫਤਰ ਪਹੁੰਚੇ ਗਾਇਕ ਅਮਰ ਸੰਧੂ
‘ਰਾਈਜਿੰਗ ਸੰਨ’ ਦੇ ਦਫਤਰ ਪਹੁੰਚੇ ਗਾਇਕ ਅਮਰ ਸੰਧੂ
Publish Date: Wed, 13 May 2026 06:20 PM (IST)
Updated Date: Thu, 14 May 2026 04:06 AM (IST)
ਫੋਟੋ-7 ਕੈਪਸ਼ਨ : ‘ਰਾਈਜਿੰਗ ਸੰਨ’ ਦੇ ਗੁਰੂ ਬਜਾਰ ਸਥਿਤ ਮੁੱਖ ਦਫਤਰ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸੰਧੂ ਨਾਲ ਹਨ ਐੱਮਡੀ ਜੀਤ ਸਲੂਜਾ, ਸੋਨੀ ਸਲੂਜਾ ਤੇ ਅਨਮੋਲ ਸਿੰਘ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਰਾਈਜਿੰਗ ਸੰਨ’ ਦੇ ਗੁਰੂ ਬਜਾਰ ਸਥਿਤ ਮੁੱਖ ਦਫਤਰ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ‘ਰਾਈਜਿੰਗ ਸੰਨ’ ਦੇ ਐੱਮਡੀ ਸਮਾਜ ਸੇਵਕ ਜੀਤ ਸਲੂਜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੋਨੀ ਸਲੂਜਾ ਨੇ ਗਾਇਕ ਅਮਰ ਸੰਧੂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆ ਆਖਿਆ। ਜੀਤ ਸਲੂਜਾ ਨੇ ਦੱਸਿਆ ਕਿ ਗਾਇਕ ਅਮਰ ਸੰਧੂ ਦਾ ਅੰਮ੍ਰਿਤਸਰ ਇਹ ਨਿੱਜੀ ਦੌਰਾ ਸੀ ਅਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਦਰਸ਼ਨ ਕਰਨ ਗਏ ਸਨ। ਗਾਇਕ ਅਮਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਹਮੇਸ਼ਾਂ ਸਾਫ ਸੁਥਰੀ ਗਾਇਕੀ ਨੂੰ ਹੁੰਦੀ ਹੈ ਅਤੇ ਅਗਾਂਹ ਵੀ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੇਗੀ ਕਿ ਅਜਿਹੇ ਗੀਤ ਹੀ ਬੋਲੇ ਜਾਣ ਜੋ ਅਸੀਂ ਪਰਿਵਾਰ ਵਿਚ ਬੈਠ ਕੇ ਸੁਣ ਤੇ ਦੇਖ ਸਕੀਏ। ਇਸ ਮੌਕੇ ਉਨ੍ਹਾਂ ਨਾਲ ਅਨਮੋਲ ਸਿੰਘ ਵੀ ਮੌਜੂਦ ਸਨ। ਇਸ ਉਪਰੰਤ ਜੀਤ ਸਲੂਜਾ ਤੇ ਸੋਨੀ ਸਲੂਜਾ ਵਲੋਂ ਗਾਇਕ ਅਮਰ ਸੰਧੂ ਨੂੰ ਸਨਮਾਨਿਤ ਵੀ ਕੀਤਾ ਗਿਆ।