ਡਿੰਪਾ ਨੇ ਵੇਰਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ
ਡਿੰਪਾ ਨੇ ਵੇਰਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ
Publish Date: Wed, 13 May 2026 05:57 PM (IST)
Updated Date: Thu, 14 May 2026 04:04 AM (IST)

ਫੋਟੋ-30 ਫੋਟੋ ਕੈਪਸ਼ਨ: ਵੇਰਕਾ ਦੇ ਕਾਂਗਰਸ ਸਥਿਤ ਦਫਤਰ ਵਿਖੇ ਹਲਕਾ ਇੰਚਾਰਜ ਜਸਬੀਰ ਸਿੰਘ ਡਿੰਪਾ ਨਾਲ ਮਨਿੰਦਰ ਸਿੰਘ ਲੱਕੀ ਸੰਧੂ, ਚਰਨਜੀਤ ਕੌਰ, ਸੁਖਦੇਵ ਸਿੰਘ ਸਹਿਮੀ, ਸੁਭਾਸ਼ ਰਾਏ ਲਾਲੀ ਤੇ ਹੋਰ। ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਹਲਕਾ ਪੂਰਬੀ ਇੰਚਾਰਜ ਜਸਬੀਰ ਸਿੰਘ ਗਿੱਲ ਡਿੰਪਾ ਵਲੋਂ ਲੋਕਾਂ ਦੀਆਂ ਪਾਣੀ, ਸੀਵਰੇਜ਼ ਅਤੇ ਹੋਰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਕਾਂਗਰਸ ਦੇ ਵੇਰਕਾ ਸਥਿਤ ਦਫਤਰ ਪਹੁੰਚੇ ਅਤੇ ਵੇਰਕਾ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਵਿਕਾਸ ਸਬੰਧੀ ਹਰੇਕ ਸਮੱਸਿਆ ਦਾ ਹੱਲ ਛੇਤੀ ਕੀਤਾ ਜਾਵੇਗਾ। ਡਿੰਪਾ ਨੇ ਕਿਹਾ ਕਿ ਸਾਜਿਸ਼ ਤਹਿਤ ਪੰਜਾਬ ਨੂੰ ਆਰਥਿਕ, ਸਮਾਜਿਕ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਨੂੰ ਸੂਬੇ ਦੇ ਸੂਝਵਾਨ ਲੋਕ ਭਲੀਭਾਂਤ ਸਮਝ ਚੁੱਕੇ ਹਨ। ਡਿੰਪਾ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਗਾਤਾਰ ਡਿੱਗ ਰਹੀ ਸਾਖ ਕਾਰਨ ਨਿਰਾਸ਼ ਹੋਏ ਲੋਕ ਆਪ ਤੋਂ ਮੂੰਹ ਮੋੜ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ, ਜਿਸ ਕਾਰਨ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਨੂੰ ਨਮੋਸ਼ੀਜ਼ਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਦੌਰਾਨ ਮਨਿੰਦਰ ਸਿੰਘ ਲੱਕੀ ਸੰਧੂ, ਬੀਬੀ ਚਰਨਜੀਤ ਕੌਰ, ਸੁਖਦੇਵ ਸਿੰਘ ਸਹਿਮੀ, ਮਲਵਿੰਦਰ ਸਿੰਘ ਮੱਲ੍ਹੀ, ਠੇਕੇਦਾਰ ਸੁਭਾਸ਼ ਰਾਏ ਲਾਲੀ, ਅਮਨਦੀਪ ਸਿੰਘ, ਬਿੱਟੂ, ਸਤਨਾਮ ਸਿੰਘ ਮੂਧਲ, ਦਿਨੇਸ਼ ਸੰਜੂ, ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਵਿੱਕੀ ਭਿੰਡਰ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਰਾਜਵਿੰਦਰ ਕੋਰ ਰਾਮ ਪੁਰਾ, ਗੁਰਜੀਤ ਸਿੰਘ ਆਦਿ ਮੌਜੂਦ ਸਨ।