ਸ਼ਵੀ ਕਪੂਰ ਤੇ ਹਰਦੀਸ਼ ਕੌਰ ਐਵਾਰਡ ਨਾਲ ਸਨਮਾਨਿਤ
ਸ਼ਵੀ ਕਪੂਰ ਤੇ ਹਰਦੀਸ਼ ਕੌਰ ਐਵਾਰਡ ਨਾਲ ਸਨਮਾਨਿਤ
Publish Date: Wed, 13 May 2026 05:53 PM (IST)
Updated Date: Thu, 14 May 2026 04:04 AM (IST)

ਫੋਟੋ-10 ਕੈਪਸ਼ਨ : ਡਾਇਰੈਕਟਰ ਸ਼ਵੀ ਕਪੂਰ ਅਤੇ ਅਧਿਆਪਿਕਾ ਹਰਦੀਸ਼ ਕੌਰ ਨੂੰ ਸਨਮਾਨਿਤ ਕਰਦੇ ਹੋਏ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮਡੀ ਕੋਮਲ ਕਪੂਰ, ਪ੍ਰਿੰਸੀਪਲ ਨਿਿਤਕਾ ਸੇਠੀ, ਸਮੂਹ ਸਕੂਲ ਸਟਾਫ। ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਡਾਇਰੈਕਟਰ ਸ਼ਵੀ ਕਪੂਰ ਅਤੇ ਅਧਿਆਪਕਾਂ ਹਰਦੀਸ਼ ਕੌਰ ਨੂੰ ਅਵੰਤਿਕਾ ਐਕਸੀਲੈਂਸ ਐਜੂਕੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਹਿੰਦੀ ਭਵਨ ਦਿੱਲੀ ਵਿਖੇ ਹੋਇਆ ਜੋ ਕਿ ਆਵੰਤਿਕਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਸ਼ੀਕਾਂਤ ਸ਼ਰਮਾ (ਮਨਿਸਟਰ ਇੰਚਾਰਜ ਅਖਿਲ ਭਾਰਤੀਏ ਹਿੰਦੂ ਮਹਾਂ ਸਭਾ) ਸਨ। ਇਸ ਪ੍ਰੋਗਰਾਮ ਦਾ ਉਦੇਸ ਸਿੱਖਿਆ ਖੇਤਰ ਦੇ ਵਿਚ ਆਰਟ ਦੇ ਹੁਨਰ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਤੇ ਐੱਮਡੀ ਕੋਮਲ ਕਪੂਰ ਨੇ ਡਾਇਰੈਕਟਰ ਸ਼ਵੀ ਕਪੂਰ ਤੇ ਅਧਿਆਪਕਾਂ ਹਰਦੀਸ਼ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਇਕ ਇਨਾਮ ਨਹੀਂ, ਸਗੋਂ ਤੁਹਾਡੀ ਕਾਬਲੀਅਤ ਦੀ ਪਹਿਚਾਣ ਹੈ। ਐਵਾਰਡ ਮਿਲਣ ਨਾਲ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਵਿਅਕਤੀ ਦੀ ਲਗਾਤਾਰ ਮਿਹਨਤ ਅਤੇ ਇਮਾਨਦਾਰੀ ਉਸ ਦੀ ਸਫ਼ਲਤਾ ਦਾ ਕਾਰਨ ਬਣਦੀ ਹੈ, ਐਵਾਰਡ ਉਸ ਵਿਅਕਤੀ ਦੇ ਸੁਪਨਿਆਂ ਨੂੰ ਹੋਰ ਉੱਚਾਈਆਂ ਤੱਕ ਲੈ ਜਾਣ ਲਈ ਹੌਸਲਾ ਦਿੰਦਾ ਹੈ। ਇਹ ਉਪਲਬਧੀ ਪਰਿਵਾਰ, ਸਮਾਜ ਅਤੇ ਸੰਸਥਾ ਲਈ ਮਾਣ ਦੀ ਗੱਲ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਸੇਠੀ, ਸਮੂਹ ਸਕੂਲ ਸਟਾਫ਼ ਤੇ ਵਿਿਦਆਰਥੀ ਹਾਜ਼ਰ ਸਨ।