ਚੂੰਗ ਸਕੂਲ ਦੀ ਹਰਮੀਤ ਕੌਰ ਪਹਿਲੇ ਸਥਾਨ ’ਤੇ
ਚੂੰਗ ਸਕੂਲ ਦੀ ਹਰਮੀਤ ਕੌਰ ਪਹਿਲੇ ਸਥਾਨ ’ਤੇ
Publish Date: Wed, 13 May 2026 05:51 PM (IST)
Updated Date: Thu, 14 May 2026 04:04 AM (IST)

ਫੋਟੋ-4 ਫੋਟੋ ਕੈਪਸਨ - ਚੰਗੇ ਅੰਕ ਲੈਣ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਡਾਇਰੈਕਟਰ ਜਸਪ੍ਰੀਤ ਕੌਰ ਸੋਹਲ ਤੇ ਸਟਾਫ। ਰਾਜਦੀਪ ਸਿੰਘ, ਪੰਜਾਬੀ ਜਾਗਰਣ ਚੌਂਕ ਮਹਿਤਾ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚੂੰਗ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਨੰਬਰਾਂ ਨਾਲ ਪਾਸ ਹੋਏ। ਵਿਦਿਆਰਥਣ ਹਰਮੀਤ ਕੌਰ ਨੇ 93.69 ਫੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਅਰਮਾਨ ਬੱਤਰਾ ਨੇ 93.5 ਫੀਸਦੀ ਨੰਬਰ ਲੈ ਕੇ ਦੂਸਰਾ ਸਥਾਨ ਤੇ ਐਸ਼ਪ੍ਰੀਤ ਕੌਰ ਨੇ 92.1 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਇਨਾਂ ਤੋਂ ਇਲਾਵਾ ਕੁਮਾਰੀ ਮਹਿਮਾਂ 92.61 ਫੀਸਦੀ, ਕੋਮਲਦੀਪ ਕੌਰ 91.69 ਫੀਸਦੀ, ਹਰਸਿਮਰਨ ਕੌਰ 91.38 ਫੀਸਦੀ, ਸੁਖਮਨਪ੍ਰੀਤ ਕੌਰ 91.7 ਫੀਸਦੀ, ਜਸਲੀਨ ਕੌਰ ਨੇ 90.46 ਫੀਸਦੀ ਅਤੇ ਜਸ਼ਨਪ੍ਰੀਤ ਕੌਰ ਨੇ 90.15 ਫੀਸਦੀ ਅੰਕ ਹਾਸਿਲ ਕੀਤੇ। ਬਾਕੀ ਸਾਰੇ ਹੀ ਵਿਿਦਆਰਥੀ 80 ਫੀਸਦੀ ਤੋਂ ਜਿਆਦਾ ਅੰਕਾਂ ਨਾਲ ਪਾਸ ਹੋਏ। ਇਸ ਦੌਰਾਨ ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਵਿਿਦਆਰਥੀਆਂ ਦਾ ਮੂੰਹ ਮਿੱਠਾ ਕਰਾਇਆ ਅਤੇ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਪ੍ਰਿੰਸੀਪਲ ਮਨਤੇਸ਼ ਕੁਮਾਰ, ਡਾਇਰੈਕਟਰ ਜਸਪ੍ਰੀਤ ਕੌਰ ਸੋਹਲ, ਹਰਪ੍ਰੀਤ ਕੌਰ, ਨਵਨੀਤ ਕੌਰ ਸਮੂਹ ਵਿਿਦਆਰਥੀ ਅਤੇ ਅਧਿਆਪਕ ਹਾਜ਼ਰ ਸਨ।