ਸ਼ਿਵ ਸੈਨਾ ਛੱਤਰਪਤੀ ਸ਼ਿਵਾਜੀ ਵੱਲੋਂ ਧਰਨਾ 19 ਨੂੰ
ਸ਼ਿਵ ਸੈਨਾ ਛੱਤਰਪਤੀ ਸ਼ਿਵਾਜੀ ਵਲੋਂ 19 ਮਈ ਨੂੰ ਲਗਾਇਆ ਜਾਵੇਗਾ ਧਰਨਾ
Publish Date: Wed, 13 May 2026 05:48 PM (IST)
Updated Date: Thu, 14 May 2026 04:04 AM (IST)
ਫੋਟੋ: 28 ਕੈਪਸ਼ਨ : ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਡਿਪਟੀ, ਰਾਜੇਸ਼ ਪੁਰੀ ਤੇ ਹੋਰ। ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਿਵ ਸੈਨਾ ਛਤਰਪਤੀ ਸ਼ਿਵਾਜੀ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਮਨੋਜ ਕੁਮਾਰ ਡਿਪਟੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਰਾਸ਼ਟਰੀ ਪ੍ਰਧਾਨ ਰਾਜੇਸ਼ ਪੁਰੀ, ਪੰਜਾਬ ਚੇਅਰਮੈਨ ਕਪਿਲ ਕੁਮਾਰ, ਪ੍ਰਿੰਸ, ਸਾਹਿਲ ਪਹੁੰਚੇ। ਮਨੋਜ ਕੁਮਾਰ ਡਿਪਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਵਲੋਂ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਘਰ ਘਰ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਔਰਤਾਂ ਵਲੋ ਉਨ੍ਹਾਂ ਦੇ ਘਰ ਬਾਹਰ ਆ ਕੇ ਗਾਲੀ ਗਲੋਚ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੋਈ ਹੈ, ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਸਮੂਹ ਅਹੁਦੇਦਾਰਾਂ ਦੇ ਇੱਕਠ ਵਿਚ ਫੈਂਸਲਾ ਕੀਤਾ ਗਿਆ ਹੈ ਕਿ ਮੰਗਲਵਾਰ 19 ਮਈ ਨੂੰ ਸਮੂਹ ਅਹੁਦੇਦਾਰਾਂ ਨਾਲ ਖਜ਼ਾਨਾ ਗੇਟ ਮੇਨ ਚੋਂਕ ਵਿਚ ਧਰਨਾ ਲਗਾਇਆ ਜਾਵੇਗਾ ਅਤੇ ਜੇਕਰ ਉਨ੍ਹਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।