ਸਪਰਿੰਗ ਡੇਲ ਸਕੂਲ ਸੀਬੀਐੱਸਈ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਸਪਰਿੰਗ ਡੇਲ ਸਕੂਲ ਸੀਬੀਐੱਸਈ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Wed, 13 May 2026 05:44 PM (IST)
Updated Date: Thu, 14 May 2026 04:04 AM (IST)

ਫੋਟੋ-44, 45, 46, 47 ਕੈਪਸ਼ਨ ਅਰਾਧਿਆ ਅਰੋੜਾ। ਨਵਲੀਨ ਕੌਰ। ਸ਼੍ਰਮਯ ਮਹਾਜਨ। ਸਤਿਅਮ ਵਸ਼ਿਸ਼ਟ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਪਰਿੰਗ ਡੇਲ ਸੀਨੀਅਰ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੀਬੀਐੱਸਈ ਦੀ ਬਾਰ੍ਹਵੀਂ ਜਮਾਤ ਦੇ ਨਤੀਜਿਆਂ (2025-2026) ਦੀ ਘੋਸ਼ਣਾ ਕੀਤੀ ਗਈ। ਸੀਬੀਐੱਸਈ ਦੇ ਇਨ੍ਹਾਂ ਨਤੀਜਿਆਂ ਨੇ ਵਿਿਦਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਰਾਧਿਆ ਅਰੋੜਾ ਨੇ ਕੁੱਲ 99.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ 108 ਵਿਿਦਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਕ ਬੇਮਿਸਾਲ ਰਿਕਾਰਡ ਕਾਇਮ ਕੀਤਾ ਹੈ। ਵੱਖ-ਵੱਖ ਸਟਰੀਮਾਂ ਦੇ ਟਾਪਰ ਹਿਊਮੈਨਿਟੀਜ਼ ਅਰਾਧਿਆ ਅਰੋੜਾ (99.4 ਪ੍ਰਤੀਸ਼ਤ) - ਸਕੂਲ ਟਾਪਰ ਅਤੇ ਹਿਊਮੈਨਿਟੀਜ਼ ਸਟਰੀਮ ਟਾਪਰ ਰਹੀ। ਮੈਡੀਕਲ : ਸਤਿਅਮ ਵਸ਼ਿਸ਼ਟ (99 ਪ੍ਰਤੀਸ਼ਤ) - ਸਟਰੀਮ ਟਾਪਰ, ਕਾਮਰਸ : ਨਵਲੀਨ ਕੌਰ (98.8 ਪ੍ਰਤੀਸ਼ਤ) - ਸਟਰੀਮ ਟਾਪਰ, ਨਾਨ-ਮੈਡੀਕਲ ਸ਼੍ਰਮਯ ਮਹਾਜਨ (96.8 ਪ੍ਰਤੀਸ਼ਤ) - ਸਟਰੀਮ ਟਾਪਰ ਰਹੇ। ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ 59 ਵਿਿਦਆਰਥੀਆਂ ਨੇ ਵੱਖ-ਵੱਖ ਵਿਿਸ਼ਆਂ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸੰਧੂ ਨੇ ਕਿਹਾ ਕਿ ਸਾਡੀ ਸਫਲਤਾ ਵਿਚ ਇੱਕ ਹੋਰ ਵੱਡੀ ਪ੍ਰਾਪਤੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸ਼ਾਨਦਾਰ ਨਤੀਜਾ ਰਿਹਾ, ਇਸ ਵਿਚ ਸਭ ਤੋਂ ਵੱਧ 91.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਗਏ ਹਨ।