ਦਰਸ਼ਕਾਂ ਨੂੰ ਭਾਵੁਕ ਕਰ ਗਿਆ ਮਾਵਾਂ ਦੇ ਸਨਮਾਨ ’ਚ ਕਰਵਾਇਆ ਸਮਾਰੋਹ
ਦਰਸ਼ਕਾਂ ਨੂੰ ਭਾਵੁਕ ਕਰ ਗਿਆ ਮਾਵਾਂ ਦੇ ਸਨਮਾਨ ’ਚ ਕਰਵਾਇਆ ਸਮਾਰੋਹ
Publish Date: Wed, 13 May 2026 05:43 PM (IST)
Updated Date: Thu, 14 May 2026 04:03 AM (IST)

ਫੋਟੋ:2 ਕੈਪਸ਼ਨ:ਸਕੂਲ ਦੇ ਵਿਿਦਆਰਥੀ ਸਟੇਜ ਪ੍ਰੋਗਰਾਮ ਪੇਸ਼ ਕਰਦੇ ਹੋਏ। ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਮਾਂ ਦਿਵਸ ਸਬੰਧੀ ਰੇਵਲ ਡੇਲ ਪਬਲਿਕ ਸਕੂਲ ਰਣਗੜ੍ਹ (ਅਟਾਰੀ) ’ਚ ਵਿਸ਼ਾਲ ਤੇ ਭਾਵੁਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਮਾਵਾਂ ਦੇ ਸਨਮਾਨ ’ਚ ਪੇਸ਼ ਕੀਤੇ ਗਏ ਪ੍ਰੋਗਰਾਮਾਂ ਨੇ ਹਾਜ਼ਰ ਹਰੇਕ ਦਰਸ਼ਕ ਦੀਆਂ ਅੱਖਾਂ ਨੂੰ ਨਮੀ ਤੇ ਦਿਲਾਂ ਨੂੰ ਭਾਵਨਾਵਾਂ ਨਾਲ ਭਰ ਦਿੱਤਾ, ਜਿਸ ਦੌਰਾਨ ਪੂਰਾ ਸਕੂਲ ਮਾਂ ਦੇ ਨਿਸ਼ਕਾਮ ਪਿਆਰ, ਤਿਆਗ, ਮਮਤਾ ਅਤੇ ਸੇਵਾ ਦੀ ਮਹਿਕ ਨਾਲ ਰੰਗਿਆ ਹੋਇਆ ਦਿਖਾਈ ਦਿੱਤਾ। ਸਮਾਗਮ ਦੀ ਸ਼ੁਰੂਆਤ ਸ਼ਬਦਾਂ ਅਤੇ ਪ੍ਰਾਰਥਨਾ ਨਾਲ ਕੀਤੀ ਗਈ, ਜਿਸ ਤੋਂ ਬਾਅਦ ਵਿਿਦਆਰਥੀਆਂ ਨੇ ਗੀਤਾਂ, ਕਵਿਤਾਵਾਂ, ਸਕਿੱਟਾਂ, ਨਾਟਕਾਂ ਅਤੇ ਭਾਵਪੂਰਨ ਨ੍ਰਿਤ ਪ੍ਰਸਤੁਤੀਆਂ ਰਾਹੀਂ ਮਾਂ ਦੀ ਮਹਾਨਤਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਵਿਿਦਆਰਥੀਆਂ ਦੀਆਂ ਪੇਸ਼ਕਾਰੀਆਂ ਵਿਚ ਇਹ ਦਰਸਾਇਆ ਗਿਆ ਕਿ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਤੱਕ ਕੁਰਬਾਨ ਕਰ ਦਿੰਦੀ ਹੈ ਅਤੇ ਹਰ ਮੁਸ਼ਕਲ ਸਮੇਂ ਵਿਚ ਉਹ ਆਪਣੇ ਬੱਚਿਆਂ ਲਈ ਹਿੰਮਤ ਅਤੇ ਹੌਸਲੇ ਦੀ ਮਿਸਾਲ ਬਣਦੀ ਹੈ। ਸਕੂਲ ਦੇ ਵਿਿਦਆਰਥੀਆਂ ਵਲੋਂ ਪੇਸ਼ ਕੀਤੇ ਗਏ ਇਕ ਭਾਵੁਕ ਨਾਟਕ ਨੇ ਸਭ ਨੂੰ ਡੂੰਘਾਈ ਤੱਕ ਪ੍ਰਭਾਵਿਤ ਕੀਤਾ ਜਿਸ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਲਈ ਆਪਣੀ ਜ਼ਿੰਦਗੀ ਦੇ ਹਰ ਦੁੱਖ ਨੂੰ ਮੁਸਕਰਾਹਟ ਨਾਲ ਸਹਾਰ ਲੈਂਦੀ ਹੈ। ਇਸ ਦੌਰਾਨ ਕਈ ਮਾਪੇ ਅਤੇ ਅਧਿਆਪਕ ਭਾਵੁਕ ਹੋ ਗਏ ਅਤੇ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਭਾਵਨਾਤਮਕ ਅਤੇ ਪ੍ਰੇਰਣਾਦਾਇਕ ਬਣਿਆ ਰਿਹਾ। ਹਰ ਪੇਸ਼ਕਾਰੀ ਨੇ ਇਹ ਸੰਦੇਸ਼ ਦਿੱਤਾ ਕਿ ਮਾਂ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਪਿਆਰ, ਤਿਆਗ ਅਤੇ ਪ੍ਰਮਾਤਮਾ ਦੇ ਰੂਪ ਦਾ ਨਾਮ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਮਾਂ ਨੂੰ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜੀਵ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕਾ, ਸਭ ਤੋਂ ਚੰਗੀ ਦੋਸਤ ਅਤੇ ਜੀਵਨ ਦੀ ਸੱਚੀ ਮਾਰਗਦਰਸ਼ਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਪਿਆਰ ਬਿਨ੍ਹਾਂ ਕਿਸੇ ਸ਼ਰਤ ਦੇ ਹੁੰਦਾ ਹੈ ਅਤੇ ਦੁਨੀਆਂ ਵਿਚ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ। ਉਨ੍ਹਾਂ ਵਿਿਦਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਮਝਣ ਅਤੇ ਹਮੇਸ਼ਾ ਉਨ੍ਹਾਂ ਦਾ ਆਦਰ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਸਾਰੇ ਵਿਿਦਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਸੰਦੇਸ਼ ਦਿੱਤੇ ਗਏ ਅਤੇ ਮਾਵਾਂ ਦੇ ਸਨਮਾਨ ਵਿਚ ਤਾੜੀਆਂ ਦੀ ਗੜਗੜਾਹਟ ਨਾਲ ਪੂਰਾ ਹਾਲ ਗੂੰਜ ਉਠਿਆ। ਵਿਿਦਆਰਥੀਆਂ ਵਲੋਂ ਪੇਸ਼ ਕੀਤਾ ਗਿਆ ਇਹ ਸਟੇਜ ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ ਸਗੋਂ ਹਰ ਕਿਸੇ ਲਈ ਇਕ ਡੂੰਘੀ ਸਿੱਖ ਅਤੇ ਭਾਵਨਾਤਮਕ ਯਾਦ ਬਣ ਗਿਆ।